ਦੱਖਣੀ ਫਲੋਰੀਡਾ ਦੇ ਇੱਕ ਬੀਚ ‘ਤੇ ਪੂਰੇ ਦਿਨ ਮੌਜ-ਮਸਤੀ ਕਰਨ ਤੋਂ ਬਾਅਦ ਇੱਕ ਦੁਖਾਂਤ ਘਟਨਾ ਵਾਪਰ ਗਈ ਜਿਸ ਵਿੱਚ ਇੱਕ ਪਰਿਵਾਰ ਦੀ ਬੱਚੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇੱਕ ਸੱਤ ਸਾਲ ਦੀ ਬੱਚੀ ਆਪਣੇ ਭਰਾ ਨਾਲ ਬੀਚ ਤੇ ਇੱਕ ਟੋਆ ਪੁੱਟ ਰਹੀ ਸੀ ਜਦੋਂ ਉਹ ਅਚਾਨਕ ਉਸ ਹੀ ਟੋਏ ਵਿੱਚ ਡਿੱਗ ਗਈ ਅਤੇ ਦੋਵੇਂ ਬੱਚੇ ਰੇਤ ਦੇ ਹੇਠਾਂ ਦੱਬ ਗਏ। ਇਸ ਘਟਨਾ ਦੀ ਰਿਪੋਰਟ ਮੁਤਾਬਕ ਸੱਤ ਸਾਲ ਦੀ ਬੱਚੀ ਪੂਰੀ ਤਰ੍ਹਾਂ ਨਾਲ ਆਪਣੇ ਤੋਂ ਇੱਕ ਸਾਲ ਵੱਡੇ ਭਰਾ, ਦੇ ਹੇਠਾਂ, ਰੇਤ ਵਿੱਚ ਦੱਬੀ ਹੋਈ ਸੀ, ਜਿਸ ਵਿੱਚ ਭਰਾ ਸਿਰਫ ਚੈਸਟ ਤੱਕ ਉਸ ਰੇਤ ਵਿੱਚ ਦੱਬਿਆ ਹੋਇਆ ਸੀ।
ਜਾਣਕਾਰੀ ਦੇਣ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਇਹ ਬੱਚੇ ਖੁੱਦ ਵਲੋਂ ਪੁਟੇ ਟੋਏ ਵਿੱਚ ਡਿੱਗੇ ਉਸ ਤੋਂ ਬਾਅਦ ਇਹ ਟੋਆ 1.8 ਮੀਟਰ ਮਤਲਬ ਕਿ ਛੇ ਫੁੱਟ ਡੁੰਘਾ ਹੋ ਗਿਆ ਸੀ। ਮੌਕੇ ਤੇ ਐਮਰਜੈਂਸੀ ਕਰਮਚਾਰੀਆਂ ਨੂੰ ਬੁਲਾਇਆ ਗਿਆ ਅਤੇ ਸਥਾਨਕ ਸਮੇਂ ਦੇ ਮੁਤਾਬਕ ਦੁਪਹਿਰ 3 ਵਜੇ ਦੇ ਕਰੀਬ ਸੇਵਾਵਾਂ ਘਟਨਾ ਵਾਲੀ ਥਾਂ ਤੇ ਪਹੁੰਚੀਆਂ। ਇਸ ਦੌਰਾਨ, ਲਗਭਗ 20 ਬਚਾਅ ਕਰਮਚਾਰੀਆਂ ਦੇ ਇੱਕ ਸਮੂਹ ਨੇ ਬੱਚਿਆਂ ਨੂੰ ਟੋਏ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ।
ਉਥੇ ਮੌਜੂਦ ਇੱਕ ਬੁਲਾਰੇ ਨੇ ਦੱਸਿਆ ਕਿ Pompano Beach Fire Rescue ਨੇ support boards ਦਾ ਇਸਤੇਮਾਲ ਕੀਤਾ ਤੋਂ ਬੱਚਿਆਂ ਨੂੰ ਬਾਹਰ ਕੱਢਣ ਲਈ ਜਦੋਂ ਹੋਰ ਖੋਦਿਆ ਜਾ ਰਹੀ ਸੀ ਤਾਂ ਰੇਤ ਹੋਰ ਹੇਠਾਂ ਨਾ ਧੱਸ ਜਾਵੇ। ਉਸ ਨੇ ਕਿਹਾ ਕਿ ਉਦੋਂ ਇਹ ਸਾਫ ਨਹੀਂ ਸੀ ਕੀ ਦੋਵੇਂ ਬੱਚੇ ਕਿੰਨੀ ਡੁੰਘਾਈ ਤੇ ਫਸੇ ਹੋਏ ਸਨ। ਅਤੇ ਜਦੋਂ ਤੱਕ ਫਾਇਰਫਾਏਟਰਸ ਬੱਚੀ ਕੋਲ ਪਹੁੰਚੇ ਉਨ੍ਹਾਂ ਨੇ ਵੇਖਿਆ ਕੀ ਉਸ ਦੀ ਨਬਜ਼ ਨਹੀਂ ਚੱਲ ਰਹੀ ਸੀ। ਜਿਸ ਤੋਂ ਬਾਅਦ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਡਾਕਟਰਾਂ ਵਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਹਾਲਾਂਕਿ 8 ਸਾਲ ਦੇ ਉਸ ਦੇ ਭਰਾ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਘਟਨਾ ਵਾਲੀ ਸਥਾਨ ਤੋਂ ਹੈਲੀਕੋਪਟਰ ਤੋਂ ਲਈਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿੱਚ ਇੱਕ ਏਰੀਏ ਦੇ ਆਲੇ-ਦੁਆਲੇ ਯੈਲੋ ਟੇਪ ਅਤੇ ਰੇਡ ਕੋਨਸ ਨਜ਼ਰ ਆ ਰਹੀਆਂ ਹਨ। Broward County Sheriff’s Department ਵਲੋਂ ਇਸ ਮਾਮਲੇ ਚ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿੰਨ੍ਹਾਂ ਕਾਰਨਾਂ ਕਰਕੇ ਇਹ ਹਾਦਸਾ ਵਾਪਰਿਆ।