ਅਲਬਰਟਾ ਦਾ ਫਲੂ ਸੀਜ਼ਨ ਅਜੇ ਖਤਮ ਹੋਣ ਵਾਲਾ ਹੀ ਹੈ ਪਰ ਉਸ ਤੋਂ ਪਹਿਲਾਂ ਹੀ ਸਾਲ 2024 ਚ ਇਸ ਦੇ ਆਂਕੜੇ ਵਧ ਕੇ ਸਾਹਮਣੇ ਆਏ ਹਨ ਜਿਸ ਨੂੰ ਮਾਹਰ 1990 ਦੇ ਦਹਾਕੇ ਦੇ ਮਧ ਦੇ ਦੌਰਾਨ ਫੈਲੇ ਘਾਤਕ ਫਲੂ ਤੋਂ ਬਾਅਦ ਇਸ ਵਾਰੀ ਦੇ ਹਿਸਾਬ ਨਾਲ ਜ਼ਿਆਦਾ ਚਿੰਤਾਜਨਕ ਮੰਨ ਰਹੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਹੁਣ ਤੱਕ, 2023 ਤੋਂ 2024 ਦੇ ਸੀਜ਼ਨ ਵਿੱਚ 148 ਅਲਬਰਟਨਾਂ ਦੀ ਇਨਫਲੂਐਂਜ਼ਾ ਕਾਰਨ ਮੌਤ ਹੋ ਚੁੱਕੀ ਹੈ, ਜੋ ਕਿ ਪਿਛਲੇ ਸੀਜ਼ਨ ਵਿੱਚ ਹੋਈਆਂ 123 ਮੌਤਾਂ ਤੋਂ ਵੱਧ ਹੈ।
ਉਥੇ ਹੀ ਸੂਬਾਈ ਅੰਕੜੇ ਵੀ ਸਾਹਮਣੇ ਆਏ ਹਨ ਜਿਸ ਦੇ ਅਨੁਸਾਰ, ਇਸ ਸੀਜ਼ਨ ਵਿੱਚ ਫਲੂ ਲਈ 2,189 ਅਲਬਰਟਨ, ਹਸਪਤਾਲਾਂ ਵਿੱਚ ਦਾਖਲ ਹੋਏ ਹਨ, ਜਿਨ੍ਹਾਂ ਵਿੱਚ 223 ਇੰਟੈਂਸਿਵ ਕੇਅਰ ਯੂਨਿਟ ਮਤਲਬ ਕੇ ਆਈਸੀਯੂ ਵਿੱਚ ਦਾਖਲ ਹਨ। ਅਤੇ ਜ਼ਿਆਦਾਤਰ ਮੌਤਾਂ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਦਰਜ ਕੀਤੀ ਗਈ ਹੈ, ਹਾਲਾਂਕਿ, ਮੁੱਠੀ ਭਰ ਨੌਜਵਾਨ ਵੀ ਇਸ ਲਿਸਟ ਵਿੱਚ ਸ਼ਾਮਲ ਹਨ ਜਿਨ੍ਹਾਂ ਵਿੱਚ 10 ਸਾਲ ਤੋਂ ਘੱਟ ਉਮਰ ਦੇ ਦੋ ਬੱਚੇ ਵੀ ਸ਼ਾਮਲ ਹਨ। ਸਭ ਤੋਂ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ 2023-24 ਸੀਜ਼ਨ ਵਿੱਚ ਹੁਣ ਤੱਕ ਇਨਫਲੂਐਨਜ਼ਾ ਦੇ 12,053 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਪਿਛਲੇ ਸਾਲ ਇਹ 9,784 ਸੀ।
ਅਨੁਪਾਤਕ ਤੌਰ ‘ਤੇ, ਕੇਸਾਂ ਦੀ ਗਿਣਤੀ ਦੇ ਮੁਕਾਬਲੇ ਫਲੂ ਦੇ ਸਾਰੇ ਮਾਮਲਿਆਂ ਵਿੱਚੋਂ ਲਗਭਗ 1.2 ਫੀਸਦੀ ਮੌਤਾਂ ਦੇ ਨਤੀਜੇ ਵਜੋਂ, ਪਿਛਲੇ ਦੋ ਸੀਜ਼ਨਾਂ ਵਿੱਚ ਮੌਤਾਂ ਦੀ ਗਿਣਤੀ ਇੱਕੋ ਜਿਹੀ ਰਹੀ। ਇਸ ਮਾਮਲੇ ਵਿੱਚ ਅਲਬਰਟਾ ਹੈਲਥ ਦੇ ਅਨੁਸਾਰ, ਹਸਪਤਾਲ ਦੀਆਂ ਸੈਟਿੰਗਾਂ ਤੋਂ ਬਾਹਰ ਕਮਿਊਨਿਟੀ ਮੌਤਾਂ, ਜਿਨ੍ਹਾਂ ਵਿੱਚ ਪੈਰਾਮੈਡਿਕਸ, ਫਾਇਰਫਾਈਟਰਾਂ ਜਾਂ ਪੁਲਿਸ ਅਧਿਕਾਰੀਆਂ ਦੁਆਰਾ ਰਿਪੋਰਟ ਕੀਤੀ ਗਈ ਸੀ, ਪਹਿਲੀ ਵਾਰ 2020-21 ਸੀਜ਼ਨ ਵਿੱਚ ਰਿਪੋਰਟ ਕੀਤੀਆਂ ਗਈਆਂ ਸਨ। ਉਥੇ ਹੀ ਸੂਬਾਈ ਅੰਕੜਿਆਂ ਦੇ ਅਨੁਸਾਰ, ਅਲਬਰਟਨ ਦੇ ਇੱਕ ਚੌਥਾਈ ਤੋਂ ਵੀ ਘੱਟ – 24.1 ਫੀਸਦੀ ਲੋਕਾਂ – ਨੇ ਇਸ ਸਾਹ ਦੇ ਵਾਇਰਸ ਸੀਜ਼ਨ ਵਿੱਚ ਹੁਣ ਤੱਕ ਸਲਾਨਾ ਫਲੂ ਸ਼ਾਟ ਪ੍ਰਾਪਤ ਕੀਤਾ ਹੈ। ਜਿਸ ਨੂੰ ਲੈ ਕੇ ਮਾਹਰਾਂ ਦਾ ਕਹਿਣਾ ਹੈ ਕਿ ਅਸੀਂ ਜਾਣਦੇ ਹਾਂ ਕਿ ਕਮਿਊਨਿਟੀ ਵਿੱਚ ਟੀਕੇ ਦੀ ਵਰਤੋਂ ਘੱਟ ਹੈ ਅਤੇ ਇਹ ਨਾ ਸਿਰਫ਼ ਨਿੱਜੀ ਸੁਰੱਖਿਆ ਨੂੰ ਘਟਾਉਂਦਾ ਹੈ ਬਲਕਿ ਜੋਖਮ ਵਾਲੇ ਲੋਕਾਂ ਵਿੱਚ ਸੰਚਾਰਨ ਨੂੰ ਰੋਕਣ ਦੀ ਸਮਰੱਥਾ ਨੂੰ ਵੀ ਘਟਾ ਦਿੰਦਾ ਹੈ ਅਤੇ ਉਥੇ ਹੀ ਰੋਕ ਦਿੰਦਾ ਹੈ। ਜ਼ਿਕਰਯੋਗ ਹੈ ਕਿ ਅਲਬਰਟਾ ਹੈਲਥ ਸਰਵਿਸਿਜ਼ ਦੀ ਪਤਝੜ ਇਮਯੂਨਾਈਜ਼ੇਸ਼ਨ ਵਿਗਿਆਪਨ ਮੁਹਿੰਮ, ਮੱਧ ਅਕਤੂਬਰ 2023 ਤੋਂ ਫਰਵਰੀ 2024 ਦੇ ਅੰਤ ਤੱਕ ਚੱਲ ਰਹੀ ਹੈ, ਅਤੇ ਇਸ ਵਿੱਚ ਰੇਡੀਓ, ਟੈਲੀਵਿਜ਼ਨ, ਅਖਬਾਰ, ਸੋਸ਼ਲ ਮੀਡੀਆ, ਅਤੇ ਬਿਲਬੋਰਡ ਸ਼ਾਮਲ ਹਨ ਜੋ ਅਲਬਰਟਾ ਵਾਸੀਆਂ ਨੂੰ ਯਾਦ ਦਿਵਾਉਂਦੇ ਹਨ ਕਿ ਇਨਫਲੂਐਂਜ਼ਾ ਅਤੇ COVID-19 ਵੈਕਸੀਨ ਉਪਲਬਧ ਹਨ।