ਸ਼ੰਭੂ ਬਾਰਡਰ ‘ਤੇ ਪਿਛਲੇ 3 ਦਿਨਾਂ ਤੋਂ ਕਿਸਾਨ ਧਰਨੇ ‘ਤੇ ਬੈਠੇ ਹੋਏ ਹਨ,ਪੰਜਾਬ ਦੇ ਕਿਸਾਨਾਂ ਨੇ ਹਰਿਆਣਾ ਪੁਲਿਸ ਦਾ ਇੱਕ ਡਰੋਨ ਪਤੰਗ ਨਾਲ ਹੀ ਸੁੱਟ ਲਿਆ। ਇਹ ਡਰੋਨ ਪੰਜਾਬ ਦੀ ਥਾਂ ਹਰਿਆਣਾ ਵਾਲੇ ਖੇਤਰ ’ਚ ਹੀ ਜਾ ਡਿੱਗਿਆ।
ਕਿਸਾਨਾਂ ਦਾ ਕਹਿਣਾ ਹੈ ਕਿ ਹਰਿਆਣਾ ਪ੍ਰਸ਼ਾਸਨ ਉਨ੍ਹਾਂ ਦੇ ਰਾਹ ‘ਚ ਮਜਬੂਤ ਦੀਵਾਰ ਵਾਂਗ ਖੜ੍ਹਾ ਹੈ। ਕਿਸਾਨਾਂ ਨੂੰ ਰੋਕਣ ਲਈ ਇੱਥੇ ਕੰਕਰੀਟ ਦੀ ਕੰਧ ਬਣਾ ਦਿੱਤੀ ਗਈ ਹੈ। ਦਿਨ ਭਰ ਕਿਸਾਨਾਂ ‘ਤੇ ਹਜ਼ਾਰਾਂ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਦਾਗੀਆਂ ਜਾ ਰਹੀਆਂ ਹਨ| ਪਰ ਕਿਸਾਨ ਵੀ ਦਿਨ ਭਰ ਪੁਲਿਸ ਦੀ ਇਸ ਕਾਰਵਾਈ ਦਾ ਜਵਾਬ ਦੇ ਰਹੇ ਹਨ। ਕਿਸਾਨਾਂ ਨੇ ਅਜਿਹਾ ਹੱਲ ਕੱਢਿਆ ਹੈ ਕਿ ਕਿਸਾਨਾਂ ਨੂੰ ਬਚਾਇਆ ਜਾਵੇ।
ਇਸ ਦੌਰਾਨ ਡਰੋਨਾਂ ਨੂੰ ਡੇਗਣ ਲਈ ਪਤੰਗ ਚੜ੍ਹਾਉਣ ਤੋਂ ਹਰਿਆਣਾ ਸਰਕਾਰ ਖਫਾ ਹੈ। ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਕਿਸਾਨਾਂ ਨੂੰ ਚੀਨੀ ਡੋਰ ਨਾਲ ਪਤੰਗ ਚੜ੍ਹਾਉਣ ਤੋਂ ਰੋਕਿਆ ਜਾਏ। ਅੰਬਾਲਾ ਦੇ ਡੀਸੀ ਡਾ. ਸ਼ਾਲੀਨ ਨੇ ਕਿਹਾ ਹੈ ਕਿ ਚੀਨੀ ਡੋਰ ਉਪਰ ਪਾਬੰਦੀ ਹੈ ਪਰ ਕਿਸਾਨ ਸ਼ਰੇਆਮ ਸ਼ੰਭੂ ਬਾਰਡਰ ਉਪਰ ਪਤੰਗ ਚੜ੍ਹਾ ਰਹੇ ਹਨ। ਇਨ੍ਹਾਂ ਨੂੰ ਤੁਰੰਤ ਰੋਕਿਆ ਜਾਵੇ।
ਕਿਸਾਨਾਂ ਨੇ ਅਜਿਹਾ ਹੱਲ ਕੱਢਿਆ ਹੈ ਕਿ ਕਿਸਾਨਾਂ ਨੂੰ ਬਚਾਇਆ ਜਾਵੇ। ਪੁਲਿਸ ਦੀ ਇਸ ਕਾਰਵਾਈ ਤੋਂ ਭਾਵੇਂ ਗੱਲ ਡਰੋਨ ਨਾਲ ਪਤੰਗਾਂ ਨਾਲ ਲੜਨ ਦੀ ਹੋਵੇ ਜਾਂ ਖੇਤੀ ਵਿੱਚ ਵਰਤੇ ਜਾਂਦੇ ਸੰਦਾਂ ਤੋਂ ਆਪਣੇ ਆਪ ਨੂੰ ਬਚਾਉਣ ਦੀ ਹੋਵੇ । ਪ੍ਰਸ਼ਾਸ਼ਨ ਅਤੇ ਕਿਸਾਨਾਂ ਵਿਚਕਾਰ ਇਹ ਰੱਸਾਕਸ਼ੀ ਦਿਨ ਭਰ ਚੱਲਦੀ ਰਹਿੰਦੀ ਹੈ ਜਿਸ ਕਾਰਨ ਸ਼ੰਭੂ ਦਿਨ ਭਰ ਜੰਗ ਦਾ ਮੈਦਾਨ ਬਣਿਆ ਰਹਿੰਦਾ ਹੈ। ਅਤੇ ਸੂਰਜ ਦੀਆਂ ਕਿਰਨਾਂ ਨਾਲ ਭਰਿਆ ਹੋਇਆ ਹੈ। ਜਿਸ ਤੋਂ ਬਾਅਦ ਥੱਕੇਹਾਰੇ ਕਿਸਾਨ ਜਿੱਥੇ ਵੀ ਜਗ੍ਹਾ ਲੱਭਦੀ ਹੈ ਉੱਥੇ ਹੀ ਲੇਟ ਜਾਂਦੇ ਹਨ, ਸੜਕਾਂ ਬੈੱਡਰੂਮਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ।ਕੁਝ ਕਿਸਾਨ ਸਾਰੀ ਰਾਤ ਜਾਗਦੇ ਰਹਿੰਦੇ ਹਨ।