BTV BROADCASTING

Calgary ਦੇ ਮੌਸਮ ਨੂੰ ਲੈ ਕੇ Advisory ਜਾਰੀ, ਇਹਨਾਂ ਗੱਲਾਂ ਦਾ ਰੱਖੋ ਧਿਆਨ

Calgary ਦੇ ਮੌਸਮ ਨੂੰ ਲੈ ਕੇ Advisory ਜਾਰੀ, ਇਹਨਾਂ ਗੱਲਾਂ ਦਾ ਰੱਖੋ ਧਿਆਨ

ਵੀਰਵਾਰ ਨੂੰ ਇਕ ਵਾਰ ਫਿਰ ਕੈਲਗਰੀ ਅਤੇ ਦੱਖਣੀ ਅਲਬਰਟਾ ਦੇ ਬਹੁਤ ਸਾਰੇ ਹਿੱਸੇ ਨੂੰ ਧੁੰਦ ਨੇ ਢੱਕ ਦਿੱਤਾ, ਜਿਸ ਕਾਰਨ VISIBILITYਕਾਫੀ ਹੱਦ ਤੱਕ ਖਰਾਬ ਹੋ ਗਈ ਅਤੇ ਸੜਕਾਂ SLIPPERY ਹੋ ਗਈਆਂ। ਐਨਵਾਇਰਮੈਂਟ ਅਤੇ ਕਲਾਈਮੇਟ ਚੇਂਜ ਕੈਨੇਡਾ (ECCC) ਦੁਆਰਾ ਇੱਕ ਧੁੰਦ ਦੀ ਏਡਵਾਈਜ਼ਰੀ ਸ਼ੁਰੂ ਵਿੱਚ ਮੰਗਲਵਾਰ ਰਾਤ ਜਾਰੀ ਕੀਤੀ ਗਈ ਸੀ ਅਤੇ ਵੀਰਵਾਰ ਸਵੇਰੇ 11 ਵਜੇ ਤੋਂ ਪਹਿਲਾਂ ਤੱਕ ਲਾਗੂ ਸੀ। ਇਸ ਏਡਵਾਈਜ਼ਰੀ ਚ ਧੁੰਦ ਦੇ ਨਾਲ ਇੱਕ ਠੰਡੀ ਬੂੰਦਾ-ਬਾਂਦੀ ਬਾਰੇ ਦੱਸਿਆ ਗਇਆ ਸੀਜੋ ਕਿ 11 ਵਜੇ ਤੋਂ ਪਹਿਲਾਂ ਹੀ ਖਤਮ ਹੋ ਗਈ।

ਏਜੰਸੀ ਨੇ ਪਹਿਲਾਂ ਕਿਹਾ ਸੀ ਕਿ ਦੁਪਹਿਰ ਦੇ ਨੇੜੇ ਧੁੰਦ ਹਟਣ ਦੀ ਉਮੀਦ ਸੀ, ਪਰ ਵੀਰਵਾਰ ਰਾਤ ਨੂੰ ਮੁੜ ਧੁੰਦ ਹੋ ਸਕਦੀ ਹੈ। ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾਦੇ ਅਨੁਸਾਰ, ਧੁੰਦ ਦੀਆਂ ਐਡਵਾਈਜ਼ਰੀਆਂ ਉਦੋਂ ਜਾਰੀ ਕੀਤੀਆਂ ਜਾਂਦੀਆਂ ਹਨ ਜਦੋਂ ਧੁੰਦ ਵਿੱਚ ਜ਼ੀਰੋ ਦ੍ਰਿਸ਼ਟੀਕੋਣ ਦੀ ਉਮੀਦ ਕੀਤੀ ਜਾਂਦੀ ਹੈ ਜਾਂ ਹੋ ਰਹੀ ਹੈ।ਕੁਝ ਖੇਤਰਾਂ ਵਿੱਚ ਵੀਜ਼ੀਬਿਲੀਟੀ ਘੱਟ ਹੋਣ ਕਾਰਨ ਯਾਤਰਾ ਦੇ ਖਤਰਨਾਕ ਹੋਣ ਦੀ ਉਮੀਦ ਹੈ ਅਤੇ ਠੰਢੀ ਬੂੰਦਾ-ਬਾਂਧੀ ਕਾਰਨ ਹਾਈਵੇਅ, ਸੜਕਾਂ, ਵਾਕਵੇਅ ਅਤੇ ਪਾਰਕਿੰਗ ਲੋਟਸਚ ਬਰਫੀਲੇ ਅਤੇ ਤਿਲਕਣ ਵਰਗੀਆਂ ਸਤਹਾਂ ਬਣਾਉਣ ਦੀ ਸੰਭਾਵਨਾ ਹੈ। ਐਨਵਾਇਰਮੈਂਟ ਕੈਨੇਡਾ ਦੇ ਅਨੁਸਾਰ, ਜੰਮਣ ਵਾਲੀ ਬੂੰਦਾ-ਬਾਂਦੀ, ਬਰਫ਼ ਦੀਆਂ ਪਤਲੀਆਂ, hard-to-detect ਲੇਅਰਸ ਪੈਦਾ ਕਰ ਸਕਦੀ ਹੈ। ਜਾਣਕਾਰੀ ਮੁਤਾਬਕ ਫ੍ਰੀਜ਼ਿੰਗ ਬੂੰਦਾਬਾਂਦੀ ਐਡਵਾਈਜ਼ਰੀ ਉਦੋਂ ਜਾਰੀ ਕੀਤੀ ਜਾਂਦੀ ਹੈ ਜਦੋਂ ਉਪ-ਜ਼ੀਰੋ ਤਾਪਮਾਨਾਂ ਵਿੱਚ ਡਿੱਗਣ ਵਾਲੀ ਬੂੰਦਾ-ਬਾਂਦੀ ਦੇ ਸੰਪਰਕ ਵਿੱਚ ਜੰਮਣ ਦੀ ਉਮੀਦ ਕੀਤੀ ਜਾਂਦੀ ਹੈ, ਅਤੇ ਸਮੇਂ ਦੇ ਨਾਲ ਬਰਫੀਲੀ ਸਤ੍ਹਾ ਬਣ ਜਾਂਦੀ ਹੈ।ਜੇਕਰ ਡ੍ਰਾਈਵਿੰਗ ਕਰਦੇ ਸਮੇਂ ਦਿੱਖ ਘੱਟ ਜਾਂਦੀ ਹੈ, ਤਾਂ ਵਾਹਨ ਚਾਲਕਾਂ ਨੂੰ ਹੌਲੀ ਕਰਨ, ਟੇਲ ਲਾਈਟਾਂ ‘ਤੇ ਨਜ਼ਰ ਰੱਖਣ, ਅਤੇ ਰੁਕਣ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

Related Articles

Leave a Reply