ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ‘ਤੇ ਹਮਲਿਆਂ ਦੇ ਮਾਮਲੇ ਵਧਦੇ ਜਾ ਰਹੇ ਨੇ,ਉੱਥੇ ਹੀ ਹੁਣ ਤਾਜ਼ਾ ਮਾਮਲਾ ਸ਼ਿਕਾਗੋ ਤੋਂ ਸਾਹਮਣੇ ਆਇਆ ਹੈ, ਜਿੱਥੇ ਮੰਗਲਵਾਰ ਨੂੰ ਇੱਕ ਭਾਰਤੀ ਵਿਦਿਆਰਥੀ ‘ਤੇ ਕੁਝ ਲੋਕਾਂ ਨੇ ਹਮਲਾ ਕੀਤਾ| ਹਮਲੇ ਤੋਂ ਬਾਅਦ ਸ਼ਿਕਾਗੋ ਸਥਿਤ ਭਾਰਤੀ ਕੌਂਸਲੇਟ ਨੇ ਕਿਹਾ ਹੈ ਕਿ ਉਹ ਪੀੜਤ ਸਈਅਦ ਮਜ਼ਾਹਿਰ ਅਲੀ ਦੇ ਨਾਲ-ਨਾਲ ਭਾਰਤ ਵਿਚ ਉਸ ਦੀ ਪਤਨੀ ਦੇ ਸੰਪਰਕ ਵਿਚ ਹੈ, ਭਾਰਤੀ ਦੂਤਾਵਾਸ ਨੇ ਹੈਦਰਾਬਾਦ ਦੇ ਰਹਿਣ ਵਾਲੇ ਅਲੀ ਅਤੇ ਉਸ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ| ਮੰਗਲਵਾਰ ਨੂੰ ਕੇਂਦਰੀ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਨੂੰ ਪੀੜਤ ਦੀ ਪਤਨੀ ਫਾਤਿਮਾ ਰਜ਼ਵੀ ਨੇ ਚਿੱਠੀ ਲਿਖੀ, ਜਿਸ ‘ਚ ਫਾਤਿਮਾ ਨੇ ਦੱਸਿਆ ਕਿ ਕਿਵੇਂ, ਆਪਣੇ ਪਤੀ ਨਾਲ ਸੰਪਰਕ ਕਰਨ ‘ਤੇ ਉਸਨੇ ਦੇਖਿਆ ਕਿ ਉਸਦੇ ਸਿਰ ਤੋਂ ਖੂਨ ਵਹਿ ਰਿਹਾ ਸੀ ਅਤੇ ਉਹ ਉਸ ਨਾਲ ਗੱਲ ਕਰਨ ਵਿੱਚ ਅਸਮਰੱਥ ਸੀ, ਫਾਤਿਮਾ ਨੇ ਆਪਣੇ ਪਤੀ ਨੂੰ ਮੈਡੀਕਲ ਸਹੂਲਤਾਂ ਦੇਣ ਦੀ ਅਪੀਲ ਕੀਤੀ ਹੈ ਨਾਲ ਹੀ, ਉਸਨੇ ਵਿਦੇਸ਼ ਮੰਤਰੀ ਨਾਲ ਆਪਣੇ ਪਤੀ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ, ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਵੀਡੀਓ ‘ਚ ਅਲੀ ਇਸ ਭਿਆਨਕ ਘਟਨਾ ਦੀ ਜਾਣਕਾਰੀ ਦਿੰਦਾ ਨਜਰ ਆ ਰਿਹਾ ਹੈ| ਇਸ ਦੌਰਾਨ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਹੋਰ ਵੀਡੀਓ ‘ਚ ਤਿੰਨ ਹਮਲਾਵਰ ਸ਼ਿਕਾਗੋ ਦੀਆਂ ਸੜਕਾਂ ‘ਤੇ ਅਲੀ ਦਾ ਪਿੱਛਾ ਕਰਦੇ ਦਿਖਾਈ ਦਿੰਦੇ ਨੇ, ਦੱਸ ਦਈਏ ਕਿ ਅਮਰੀਕਾ ‘ਚ ਭਾਰਤੀ ਮੂਲ ਦੇ ਵਿਦਿਆਰਥੀਆਂ ‘ਤੇ ਹਮਲੇ ਵਧਦੇ ਜਾ ਰਹੇ ਨੇ, ਪਿਛਲੇ ਹਫ਼ਤੇ ਸ਼੍ਰੇਅਸ ਰੈੱਡੀ ਨਾਂ ਦਾ ਇੱਕ ਭਾਰਤੀ ਵਿਦਿਆਰਥੀ ਸਿਨਸਿਨਾਟੀ, ਓਹੀਓ ਵਿੱਚ ਮ੍ਰਿਤਕ ਪਾਇਆ ਗਿਆ ਸੀ, ਹਾਲਾਂਕਿ ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ|
ਅਮਰੀਕਾ ‘ਚ ਭਾਰਤੀ ਵਿਦਿਆਰਥੀ ‘ਤੇ ਹੋਇਆ ਜਾਨਲੇਵਾ ਹਮਲਾ
- February 8, 2024