ਅੱਜ ਜਨਮਦਿਨ ਹੈ ਜੀ ਉਸ ਸਿਤਾਰੇ ਦਾ ਜਿਸਨੂੰ ਸਿਨੇਮਾ ‘ਚ ਗੁਰੂ ਕਿਹਾ ਜਾਂਦਾ,ਜਿਨ੍ਹਾਂ ਦੀ ਫਿਲਮ ਗੁਰੂ ਨੇ ਓਹਨਾ ਨੂੰ ਫੇਮਸ ਕੀਤਾ ਸੀ,ਅੱਸੀ ਗੱਲ ਕਰ ਰਹੇ ਹਾਂ ਅਭਿਸ਼ੇਕ ਬਚਨ ਦੀ | ਅਭਿਸ਼ੇਕ ਬਚਨ ਦਾ ਜਨਮ 5 February 1976 ਨੂੰ ਅਮਿਤਾਬ ਸਰ ਦੇ ਘਰ ਮੁੰਬਈ ‘ਚ ਹੋਇਆ। ਤੇ ਅੱਜ ਤੁਹਾਨੂੰ ਉਹਨਾਂ ਦੇ ਫ਼ਿਲਮੀ ਕਰੀਅਰ ਨਾਲ ਜਾਣੂ ਕਰਵਾਣੁ ਜਾ ਰਹੇ ਹਾਂ… ਜਦੋਂ ਵੀ ਕਿਸੇ ਸੁਪਰਸਟਾਰ ਦਾ ਬੇਟਾ ਸਿਨੇਮਾ ਵਿੱਚ ਕਦਮ ਰੱਖਦਾ ਹੈ ਤਾਂ ਉਸ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ। ਹਾਲਾਂਕਿ, ਹਰ ਸਟਾਰ ਆਪਣੇ ਨਾਲ ਇੱਕ ਵੱਖਰਾ ਅੰਦਾਜ਼ ਲਿਆਉਂਦਾ ਹੈ। ਅਭਿਸ਼ੇਕ ਬੱਚਨ ਨਾਲ ਵੀ ਕੁਝ ਅਜਿਹਾ ਹੀ ਹੋਇਆ
ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬਚਨ ਨੇ ਸਾਲ 2000 ਵਿੱਚ ਫਿਲਮ ‘ਰਿਫਿਊਜੀ’ ਨਾਲ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ। ਆਪਣੇ ਪਿਤਾ ਦੇ ਉਲਟ, ਜੂਨੀਅਰ ਬੱਚਨ ਨੇ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਅਦਾਕਾਰ ਦੀ ਪਹਿਲੀ ਫਿਲਮ ਭਾਵੇਂ ਚੰਗਾ ਪ੍ਰਦਰਸ਼ਨ ਨਾ ਕਰ ਸਕੀ ਪਰ ਓਹਨਾ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ।
ਕਰੀਨਾ ਕਪੂਰ ਨਾਲ ‘ਰਿਫਿਊਜੀ’ ਕਰਨ ਤੋਂ ਬਾਅਦ ਅਭਿਸ਼ੇਕ ਬੱਚਨ ਨੂੰ ਇਕ ਤੋਂ ਬਾਅਦ ਇਕ ਕਈ ਫਿਲਮਾਂ ਦੇ ਆਫਰ ਮਿਲੇ ਪਰ ਉਹ ਸਾਰੀਆਂ ਬਾਕਸ ਆਫਿਸ ‘ਤੇ ਫਲਾਪ ਰਹੀਆਂ। ਓਹਨਾ ਨੇ ਇੱਕ ਜਾਂ ਦੋ-ਤਿੰਨ ਨਹੀਂ ਬਲਕਿ 15 ਬੈਕ-ਟੂ-ਬੈਕ ਫਲਾਪ ਫਿਲਮਾਂ ਦਿੱਤੀਆਂ, ਜਿਨ੍ਹਾਂ ਵਿੱਚ।.. ‘ਤੇਰਾ ਜਾਦੂ ਚਲ ਗਿਆ’ , ਢਾਈ ਅਕਸ਼ਰ ਪ੍ਰੇਮ ਕੇ , ਬਸ ਇਤਨਾ ਸਾ ਖਵਾਬ ਹੈ ,ਸ਼ਰਾਰਤ, ਮੈਂ ਪ੍ਰੇਮ ਕੀ ਦੀਵਾਨੀ।
ਅਭਿਸ਼ੇਕ ਬੱਚਨ ਲਈ ਪਹਿਲੇ ਚਾਰ ਸਾਲ ਬਹੁਤ ਨਿਰਾਸ਼ਾਜਨਕ ਰਹੇ। ਇਕ ਤੋਂ ਬਾਅਦ ਇਕ ਫਲਾਪ ਫਿਲਮਾਂ ਦੇ ਸਿਲਸਿਲੇ ਤੋਂ ਬਾਅਦ 2004 ਦਾ ਸਾਲ ਅਦਾਕਾਰ ਲਈ ਖਾਸ ਰਿਹਾ।….. ਕਿਉਂਕਿ ਇਸ ਸਾਲ ਉਨ੍ਹਾਂ ਨੇ ਆਪਣੇ ਕਰੀਅਰ ਦੀ ਪਹਿਲੀ ਸੁਪਰਹਿੱਟ ਫਿਲਮ ਦਿੱਤੀ।ਉਨ੍ਹਾਂ ਦੀ ਪਹਿਲੀ ਹਿੱਟ ਫਿਲਮ ‘ਧੂਮ’ ਸੀ,ACP ਜੈ ਦੀਕਸ਼ਿਤ ਦੀ ਭੂਮਿਕਾ ਨਿਭਾਉਣ ਵਾਲੇ ਅਭਿਸ਼ੇਕ ਦੇ ਨਾਲ, ਜੌਨ ਅਬ੍ਰਾਹਮ, ਉਦੈ ਚੋਪੜਾ, ਬਿਪਾਸ਼ਾ ਬਾਸੂ, ਈਸ਼ਾ ਦਿਓਲ ਵੀ ਮੁੱਖ ਭੂਮਿਕਾਵਾਂ ਵਿੱਚ ਸਨ….
ਧੂਮ ਤੋਂ ਬਾਅਦ ਅਭਿਸ਼ੇਕ ਬੱਚਨ ਨੂੰ ਆਪਣੇ ਹੱਥੋਂ ਨਿਕਲਦੇ ਕਰੀਅਰ ਨੂੰ ਮੁੜ ਸੁਰਜੀਤ ਕਰਨ ਦਾ ਮੌਕਾ ਮਿਲਿਆ। ‘ਬੰਟੀ ਔਰ ਬਬਲੀ’ ਨੇ ਇੰਡਸਟਰੀ ਵਿੱਚ ਆਪਣੇ ਪੈਰ ਜਮਾਉਣ ਵਿੱਚ ਅਭਿਸ਼ੇਕ ਦੀ ਮਦਦ ਕੀਤੀ। ਇਹ ਫਿਲਮ ਬਾਕਸ ਆਫਿਸ ‘ਤੇ ਵੀ ਹਿੱਟ ਰਹੀ ਸੀ। ਉਦੋਂ ਅਜਿਹਾ ਲੱਗਿਆ ਜਿਵੇਂ ਅਭਿਸ਼ੇਕ ਦੀ ਕਿਸਮਤ ਚਮਕ ਗਈ ਹੋਵੇ। ਓਹਨਾ ਨੇ ‘ਸਰਕਾਰ’, ‘ਦਸ’, ‘ਬਲਫਮਾਸਟਰ’, ‘ਕਭੀ ਅਲਵਿਦਾ ਨਾ ਕਹਿਣਾ’, ‘ਧੂਮ 2’, ‘ਗੁਰੂ’, ‘ਸਰਕਾਰ ਰਾਜ’, ‘ਦੋਸਤਾਨਾ’, ‘ਪਾ’, ‘ਬੋਲ ਬੱਚਨ’, ‘ਧੂਮ 3’, ‘ਹੈਪੀ ਨਿਊ ਈਅਰ’ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ‘ਪਾ’ ਲਈ ਅਭਿਸ਼ੇਕ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਭਾਵੇਂ ਅਭਿਸ਼ੇਕ ਬੱਚਨ ਨੇ ਵੱਡੇ ਪਰਦੇ ‘ਤੇ ਕਈ ਹਿੱਟ ਅਤੇ ਸੁਪਰਹਿੱਟ ਫਿਲਮਾਂ ਦੇ ਕੇ ਨਾਮ ਕਮਾਇਆ, ਪਰ ਉਨ੍ਹਾਂ ਨੂੰ ਅਸਲ ਪ੍ਰਸਿੱਧੀ OTT ਤੋਂ ਮਿਲੀ। ਸਾਲ 2020 ‘ਚ ਰਿਲੀਜ਼ ਹੋਈ ਅਭਿਸ਼ੇਕ ਦੀ ਪਹਿਲੀ OTT ਫਿਲਮ ‘ਲੂਡੋ’ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸੇ ਸਾਲ ਅਭਿਸ਼ੇਕ ਦੀ ਪਹਿਲੀ ਵੈੱਬ ਸੀਰੀਜ਼ ‘ਸਾਹ’ ਵੀ ਰਿਲੀਜ਼ ਹੋਈ ਸੀ। ਇਸ ‘ਚ ਅਭਿਸ਼ੇਕ ਦੀ ਐਕਟਿੰਗ ਦੀ ਸਭ ਤੋਂ ਜ਼ਿਆਦਾ ਤਾਰੀਫ ਹੋਈ।