1 ਫਰਵਰੀ 2024: ਵੀਰਵਾਰ ਸਵੇਰੇ ਵੀ ਪੰਜਾਬ ਦੇ ਕਈ ਇਲਾਕਿਆਂ ‘ਚ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਬੁੱਧਵਾਰ ਨੂੰ ਸੂਬੇ ‘ਚ 60 ਦਿਨਾਂ ਬਾਅਦ ਹੋਈ ਬਾਰਿਸ਼ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਵੀਰਵਾਰ ਨੂੰ ਲੁਧਿਆਣਾ, ਫਰੀਦਕੋਟ, ਅਬੋਹਰ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ‘ਚ ਮੀਂਹ ਪਿਆ।
ਮੰਗਲਵਾਰ ਰਾਤ ਅਤੇ ਬੁੱਧਵਾਰ ਨੂੰ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਇਸ ਤੋਂ ਪਹਿਲਾਂ 1 ਦਸੰਬਰ 2023 ਨੂੰ ਪੰਜਾਬ ਵਿੱਚ ਮੀਂਹ ਪਿਆ ਸੀ। 29 ਜਨਵਰੀ ਤੱਕ ਸੋਕੇ ਅਤੇ ਫਿਰ ਸਿਰਫ਼ ਇੱਕ ਦਿਨ ਮੀਂਹ ਪੈਣ ਕਾਰਨ ਇਹ ਆਮ ਨਾਲੋਂ 94 ਫ਼ੀਸਦੀ ਘੱਟ ਦਰਜ ਕੀਤਾ ਗਿਆ ਹੈ। 20.3 ਮਿਲੀਮੀਟਰ ਦੀ ਆਮ ਵਰਖਾ ਦੇ ਮੁਕਾਬਲੇ ਪੰਜਾਬ ਵਿੱਚ ਜਨਵਰੀ ਵਿੱਚ 1.2 ਮਿਲੀਮੀਟਰ ਵਰਖਾ ਹੋਈ ਹੈ।