BTV BROADCASTING

ਜ਼ੀਰਕਪੁਰ : ਅੱਗ ਲੱਗਣ ਕਾਰਨ ਫਲੈਟ ‘ਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਹੋਇਆ ਸੁਆਹ

ਜ਼ੀਰਕਪੁਰ : ਅੱਗ ਲੱਗਣ ਕਾਰਨ ਫਲੈਟ ‘ਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਹੋਇਆ ਸੁਆਹ

30 ਜਨਵਰੀ 2024: ਸਥਾਨਕ ਪਟਿਆਲਾ ਰੋਡ ‘ਤੇ ਸਥਿਤ ਸਵਾਸਤਿਕ ਵਿਹਾਰ ‘ਚ ਸਥਿਤ ਸੈਫਾਇਰ ਕੋਰਟ ਕਲੋਨੀ ‘ਚ ਇਕ ਫਲੈਟ ‘ਚ ਅੱਗ ਲੱਗਣ ਕਾਰਨ ਘਰ ‘ਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 10 ਵਜੇ ਸੁਸਾਇਟੀ ਦੇ ਫਲੈਟ ਨੰਬਰ 825ਬੀ ਵਿੱਚ ਅਚਾਨਕ ਅੱਗ ਲੱਗ ਗਈ। ਖਿੜਕੀਆਂ ‘ਚੋਂ ਧੂੰਆਂ ਨਿਕਲਦਾ ਦੇਖ ਕੇ ਗੁਆਂਢੀਆਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਫਲੈਟ ਮਾਲਕ ਆਪਣੇ ਪਰਿਵਾਰ ਨਾਲ ਕਿਤੇ ਬਾਹਰ ਗਿਆ ਹੋਇਆ ਸੀ।

ਗੁਆਂਢੀਆਂ ਨੇ ਉਨ੍ਹਾਂ ਨੂੰ ਫੋਨ ‘ਤੇ ਵੀ ਸੂਚਿਤ ਕੀਤਾ। ਫਾਇਰ ਬ੍ਰਿਗੇਡ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਮੌਕੇ ’ਤੇ ਪਹੁੰਚ ਕੇ ਕਰੀਬ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਉਦੋਂ ਤੱਕ ਫਲੈਟ ਵਿੱਚ ਪਿਆ ਸਾਰਾ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ ਅਤੇ ਕੁਝ ਵੀ ਨਹੀਂ ਬਚਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਅੱਗ ਬੁਝਾਉਣ ਤੋਂ ਬਾਅਦ ਜਦੋਂ ਫਲੈਟ ਦਾ ਮਾਲਕ ਆਪਣੇ ਘਰ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਫਲੈਟ ਵਿੱਚ ਕੁਝ ਵੀ ਨਹੀਂ ਬਚਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਇਸ ਸਬੰਧੀ ਗੱਲ ਕਰਦਿਆਂ ਫਾਇਰ ਅਫਸਰ ਰਾਜੀਵ ਕੁਮਾਰ ਨੇ ਦੱਸਿਆ ਕਿ ਸਾਨੂੰ ਰਾਤ 10 ਵਜੇ ਸੂਚਨਾ ਮਿਲੀ ਕਿ ਸਵਾਸਤਿਕ ਵਿਹਾਰ ਕਲੋਨੀ ਸਥਿਤ ਸੈਫਾਇਰ ਕੋਰਟ ਦੇ ਇਕ ਫਲੈਟ ਨੂੰ ਅੱਗ ਲੱਗੀ ਹੈ, ਇਸ ਲਈ ਅਸੀਂ ਤੁਰੰਤ ਫਾਇਰ ਟੈਂਡਰ ਨਾਲ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸੁਸਾਇਟੀ ਦੇ ਫਾਇਰ ਨਿਯਮਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਇਸ ਗੱਲ ਦੀ ਜਾਂਚ ਨਹੀਂ ਕੀਤੀ ਕਿ ਸੁਸਾਇਟੀ ਫਾਇਰ ਨਿਯਮਾਂ ਅਨੁਸਾਰ ਬਣੀ ਹੈ ਜਾਂ ਨਹੀਂ। ਜੇਕਰ ਸਾਨੂੰ ਇਸ ਸਬੰਧੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਅਸੀਂ ਉੱਥੇ ਜਾ ਕੇ ਜਾਂਚ ਕਰਾਂਗੇ।

Related Articles

Leave a Reply