BTV BROADCASTING

ਮੌਸਮ ਨੇ ਇੱਕ ਵਾਰ ਫਿਰ ਤੋਂ ਬਦਲੀ ਕਰਵਟ

ਮੌਸਮ ਨੇ ਇੱਕ ਵਾਰ ਫਿਰ ਤੋਂ ਬਦਲੀ ਕਰਵਟ

ਮਕਰ ਸੰਕ੍ਰਾਂਤੀ ਤੋਂ ਬਾਅਦ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ। ਠੰਡ ਦਿਨੋ ਦਿਨ ਵਧਦੀ ਜਾ ਰਹੀ ਹੈ। ਜਨਵਰੀ ਦਾ ਮਹੀਨਾ ਖਤਮ ਹੋਣ ਦੇ ਕਰੀਬ ਪਹੁੰਚ ਗਿਆ ਹੈ। ਪਰ ਠੰਢ ਵਧਦੀ ਜਾ ਰਹੀ ਹੈ। ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ-ਐਨਸੀਆਰ ਅਤੇ ਉੱਤਰੀ ਭਾਰਤ ਦੇ ਕਈ ਰਾਜ ਕੜਾਕੇ ਦੀ ਠੰਢ ਕਾਰਨ ਕੰਬ ਰਹੇ ਹਨ। ਕਈ ਇਲਾਕਿਆਂ ‘ਚ ਸੰਘਣੀ ਧੁੰਦ ਦੀ ਚਾਦਰ ਛਾਈ ਹੋਈ ਹੈ। ਠੰਡ ਇੰਨੀ ਵੱਧ ਗਈ ਹੈ ਕਿ ਪੁਰਾਣੇ ਰਿਕਾਰਡ ਟੁੱਟਦੇ ਨਜ਼ਰ ਆ ਰਹੇ ਹਨ। ਠੰਡ ਦੇ ਨਾਲ-ਨਾਲ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਦੀ ਮਾਰ ਵੀ ਝੱਲਣੀ ਪੈ ਰਹੀ ਹੈ। 25 ਜਨਵਰੀ ਨੂੰ ਸਵੇਰੇ ਦਿੱਲੀ ਦੇ ਕਈ ਸਥਾਨਾਂ ‘ਤੇ ਵਿਜ਼ੀਬਿਲਟੀ 50 ਮੀਟਰ ਜਾਂ ਇਸ ਤੋਂ ਘੱਟ ਸੀ। ਧੁੰਦ ਕਾਰਨ ਕਈ ਰੇਲ ਗੱਡੀਆਂ ਅਤੇ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ।

Related Articles

Leave a Reply