20 ਜਨਵਰੀ 2024: ਉੱਤਰੀ ਭਾਰਤ ਵਿੱਚ ਪੈ ਰਹੀ ਕੜਾਕੇ ਦੀ ਠੰਡ ਕਾਰਨ ਜਿੱਥੇ ਮਨੁੱਖੀ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਪਸ਼ੂ ਅਤੇ ਪੰਛੀ ਵੀ ਇਸ ਠੰਡ ਕਾਰਨ ਪਰੇਸ਼ਾਨ ਨਜ਼ਰ ਆ ਰਹੇ ਹਨ ਮਨੁੱਖ ਵੱਲੋਂ ਭਾਵੇਂ ਸਟੰਟ ਤੋਂ ਬਚਾਅ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾ ਲਏ ਜਾਂਦੇ ਨੇ ਪਰ ਪਸ਼ੂਆਂ ਨੂੰ ਇਸ ਮੌਸਮ ਵਿੱਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਸਮੇਂ ਵੱਡੀਆਂ ਬਿਮਾਰੀਆਂ ਲੱਗਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਬਠਿੰਡਾ ਗਊਸ਼ਾਲਾ ਪ੍ਰਬੰਧਕਾਂ ਵੱਲੋਂ ਗਊ ਵੰਸ਼ ਨੂੰ ਇਸ ਠੰਡ ਤੋਂ ਬਚਾਉਣ ਲਈ ਵੱਖਰੇ ਵੱਖਰੇ ਢੰਗ ਤਰੀਕੇ ਅਪਣਾਏ ਜਾ ਰਹੇ ਹਨ ਗਉਸ਼ਾਲਾ ਪ੍ਰਬੰਧਕਾਂ ਵੱਲੋਂ ਆਮ ਲੋਕਾਂ ਨੂੰ ਅਪੀਲ ਕਰਕੇ ਜਿੱਥੇ ਕੰਬਲ ਆਦਿ ਦੇ ਪ੍ਰਬੰਧ ਕਰਕੇ ਗਊ ਵੰਸ਼ ਤੇ ਦਿੱਤੇ ਜਾ ਰਹੇ ਹਨ ਉੱਥੇ ਹੀ ਬਿਮਾਰ ਅਤੇ ਲਾਚਾਰ ਗਊਆਂ ਨੂੰ ਹਸਪਤਾਲ ਵਿੱਚ ਲਿਆ ਕੇ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉੱਥੇ ਹੀ ਉਹਨਾਂ ਨੂੰ ਇੱਕ ਪਿੰਜਰੇ ਵਿੱਚ ਅੱਗ ਬਾਲ ਕੇ ਠੰਡ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਧੂ ਰਾਮ ਕੁਸਲਾ ਨੇ ਦੱਸਿਆ ਕਿ ਉਹਨਾਂ ਪਾਸ ਚਾਰ ਗਊਸ਼ਾਲਾਵਾਂ ਵਿੱਚ 3100 ਗਊ ਵੰਸ਼ ਹੈ ਜਿਨ੍ਹਾਂ ਦੀ ਦੇਖ ਰੇਖ ਗਊ ਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਵਾਰ ਠੰਡ ਦਾ ਪ੍ਰਕੋਪ ਜਿਆਦਾ ਹੋਣ ਕਾਰਨ ਗਊ ਵੰਸ਼ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਮੰਡਰਾਉਣ ਲੱਗਾ ਹੈ ਜਿਸ ਦੇ ਮੱਦੇ ਨਜ਼ਰ ਉਹਨਾਂ ਵੱਲੋਂ ਪਸ਼ੂ ਪਾਲਣ ਵਿਭਾਗ ਤੋਂ ਬਕਾਇਦਾ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ |
ਗਊ ਵੰਸ਼ ਨੂੰ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ ਉਥੇ ਹੀ ਲੋਕਾਂ ਦੇ ਸਹਿਯੋਗ ਨਾਲ ਕੰਬਲ ਪਰਾਲੀ ਆਦੀ ਦਾ ਪ੍ਰਬੰਧ ਕੀਤਾ ਜਾ ਰਿਹਾ ਇਸ ਮੌਕੇ ਉਹਨਾਂ ਵੱਲੋਂ ਬਕਾਇਦਾ ਇੱਕ ਪਿੰਜਰਾ ਤਿਆਰ ਕਰਕੇ ਉਸ ਵਿੱਚ ਅੱਗ ਵਾਲੀ ਜਾਂਦੀ ਹੈ ਤਾਂ ਜੋ ਗਊ ਵੰਸ਼ ਨੂੰ ਠੰਡ ਤੋਂ ਬਚਾਇਆ ਜਾ ਸਕੇ ਕਿਉਂਕਿ ਜੇਕਰ ਉਹ ਖੁੱਲੇ ਵਿੱਚ ਅੱਗ ਲਗਾਉਂਦੇ ਹਨ ਤਾਂ ਇਸ ਨਾਲ ਗਊ ਵੰਸ਼ ਦਾ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ ਇਸ ਦੇ ਨਾਲ ਹੀ ਇਸ ਮੌਸਮ ਵਿੱਚ ਤੇਜ਼ੀ ਨਾਲ ਫੈਲੀ ਮੂੰਹ ਖੁਰਦੀ ਬਿਮਾਰੀ ਨੂੰ ਵੇਖਦੇ ਇਹ ਉਹਨਾਂ ਵੱਲੋਂ ਪਹਿਲਾਂ ਹੀ ਪੁਖਤਾ ਪ੍ਰਬੰਧ ਕਰ ਲਏ ਗਏ ਸਨ ਅਤੇ ਗਊ ਵੰਸ਼ ਨੂੰ ਵੈਕਸੀਨੇਸ਼ਨ ਕਰਵਾਈ ਗਈ ਸੀ ਇਸ ਦੇ ਨਾਲ ਹੀ ਉਹਨਾਂ ਵੱਲੋਂ ਬਾਹਰੋਂ ਆਉਣ ਵਾਲੇ ਪਸ਼ੂਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਅਤੇ ਗਊਸ਼ਾਲਾ ਵਿੱਚ ਡੀਟੀ ਦਾ ਛੜਕਾ ਕਰਵਾਇਆ ਜਾ ਰਿਹਾ ਤਾਂ ਜੋ ਗਊ ਵੰਸ਼ ਨੂੰ ਠੰਡ ਦੇ ਨਾਲ ਨਾਲ ਹੋਰ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਇਸ ਮੌਕੇ ਬਕਾਇਦਾ ਉਹਨਾਂ ਵੱਲੋਂ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਰੱਖਿਆ ਜਾਂਦਾ ਹੈ ਅਤੇ ਸਮੇਂ-ਸਮੇਂ ਸਿਰ ਗਊ ਵੰਸ਼ ਦੀ ਵੈਕਸੀਨੇਸ਼ਨ ਕਰਵਾਈ ਜਾਂਦੀ ਹੈ ਉਹਨਾਂ ਕਿਹਾ ਕਿ ਜਦੋਂ ਵੀ ਗਊ ਸ਼ਾਲਾ ਨੂੰ ਕਿਸੇ ਤਰ੍ਹਾਂ ਦੇ ਪ੍ਰਬੰਧ ਕਰਨ ਲਈ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ ਤਾਂ ਉਹਨਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਜਿਨਾਂ ਵੱਲੋਂ ਵੱਧ ਚੜ ਕੇ ਗਊ ਵੰਸ਼ ਦੇ ਸੰਬੰਧ ਵਿੱਚ ਦਾਨ ਕੀਤਾ ਜਾਂਦਾ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵੱਧ ਰਹੇ ਠੰਡ ਦੇ ਪ੍ਰਕੋਪ ਨੂੰ ਵੇਖਦੇ ਹੋਏ ਕਊ ਵੰਸ਼ ਦੀ ਦੇਖਰੇਖ ਲਈ ਵੱਧ ਤੋਂ ਵੱਧ ਕੰਬਲਾਂ ਅਤੇ ਦਵਾਈਆਂ ਦਾਨ ਵਿੱਚ ਦੇਣ|