BTV BROADCASTING

ਅੰਮ੍ਰਿਤਸਰ: ਹੁਣ ਗੁਮਟਾਲਾ ਪੁਲਿਸ ਚੌਕੀ ‘ਚ ਧਮਾਕਾ, ਪੁਲਿਸ ਨੇ ਕਿਹਾ- ਕਾਰ ਦਾ ਰੇਡੀਏਟਰ ਫਟਿਆ

ਅੰਮ੍ਰਿਤਸਰ: ਹੁਣ ਗੁਮਟਾਲਾ ਪੁਲਿਸ ਚੌਕੀ ‘ਚ ਧਮਾਕਾ, ਪੁਲਿਸ ਨੇ ਕਿਹਾ- ਕਾਰ ਦਾ ਰੇਡੀਏਟਰ ਫਟਿਆ

ਵੀਰਵਾਰ ਦੇਰ ਰਾਤ ਬਾਈਪਾਸ ‘ਤੇ ਸਥਿਤ ਗੁਮਟਾਲਾ ਪੁਲਸ ਚੌਕੀ ‘ਤੇ ਇਕ ਵਾਰ ਫਿਰ ਧਮਾਕਾ ਹੋਇਆ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਧਮਾਕਾ ਪੁਲਸ ਕਰਮਚਾਰੀ ਦੀ ਕਾਰ ਦਾ ਰੇਡੀਏਟਰ ਫਟਣ ਕਾਰਨ ਹੋਇਆ ਹੈ। ਦੂਜੇ ਪਾਸੇ ਧਮਾਕੇ ਤੋਂ ਕੁਝ ਦੇਰ ਬਾਅਦ ਹੀ ਵਿਦੇਸ਼ ‘ਚ ਬੈਠੇ ਅੱਤਵਾਦੀ ਹੈਪੀ ਪਾਸੀਆ ਨੇ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਪੁਲਸ ਚੌਕੀ ‘ਤੇ ਹਮਲਾ ਉਸ ਵੱਲੋਂ ਕਰਵਾਇਆ ਗਿਆ ਸੀ। ਧਮਾਕੇ ਤੋਂ ਤੁਰੰਤ ਬਾਅਦ ਭਾਰਤੀ ਫੌਜ ਦੇ ਜਵਾਨ ਵੀ ਮੌਕੇ ‘ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਪੁਲਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਵੀਰਵਾਰ ਦੁਪਹਿਰ ਕਰੀਬ 12:30 ਵਜੇ ਪੁਲਸ ਚੌਕੀ ‘ਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਚੌਕੀ ਦੇ ਅੰਦਰ ਤਾਇਨਾਤ ਸਾਰੇ ਮੁਲਾਜ਼ਮ ਬਾਹਰ ਆ ਗਏ। ਸੂਚਨਾ ਮਿਲਣ ‘ਤੇ ਮੀਡੀਆ ਕਰਮਚਾਰੀ ਮੌਕੇ ‘ਤੇ ਪਹੁੰਚੇ ਤਾਂ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਏ.ਐਸ.ਆਈ ਤਜਿੰਦਰ ਸਿੰਘ ਦੀ 2008 ਮਾਡਲ ਦੀ ਕਾਰ ਚੌਕੀ ਦੇ ਬਾਹਰ ਖੜ੍ਹੀ ਸੀ, ਜਿਸ ਦਾ ਰੇਡੀਏਟਰ ਫਟ ਗਿਆ ਅਤੇ ਜਿਸ ਕਾਰਨ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ | ਰੇਡੀਏਟਰ ਫਟਣ ਕਾਰਨ ਕੂਲੈਂਟ ਵੀ ਬਾਹਰ ਆ ਗਿਆ। ਹਾਲਾਂਕਿ ਪੁਲਿਸ ਕਿੰਨੀ ਸੱਚਾਈ ਅਤੇ ਕਿੰਨਾ ਝੂਠ ਬੋਲ ਰਹੀ ਹੈ? ਇਹ ਅਜੇ ਵੀ ਸਵਾਲੀਆ ਨਿਸ਼ਾਨ ਹੈ ਕਿਉਂਕਿ ਦੂਜੇ ਪਾਸੇ ਅੱਤਵਾਦੀਆਂ ਨੇ ਗ੍ਰੇਨੇਡ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਹੈ। 

Related Articles

Leave a Reply