BTV BROADCASTING

ਦੁੱਧ ਦੀ ਡੇਅਰੀ ਦੇ ਬਾਹਰ ਨੌਜਵਾਨ ਸੇਕ ਰਿਹਾ ਸੀ ਅੱਗ, 3 ਬਾਈਕ ਸਵਾਰਾ ਨੇ ਚਲਾ ਦਿੱਤੀਆਂ ਅੰਧਾ ਧੁੰਦ ਗੋ.ਲੀ.ਆਂ

ਦੁੱਧ ਦੀ ਡੇਅਰੀ ਦੇ ਬਾਹਰ ਨੌਜਵਾਨ ਸੇਕ ਰਿਹਾ ਸੀ ਅੱਗ, 3 ਬਾਈਕ ਸਵਾਰਾ ਨੇ ਚਲਾ ਦਿੱਤੀਆਂ ਅੰਧਾ ਧੁੰਦ ਗੋ.ਲੀ.ਆਂ

ਗੁਰਦਾਸਪੁਰ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਨਜ਼ਦੀਕੀ ਪਿੰਡ ਮਚਰਾਏ ਦੇ ਨੌਜਵਾਨ ਗੁਰਸੇਵਕ ਸਿੰਘ ਉਪਰ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਅੰਧਾ ਧੁੰਦ ਫਾਇਰ ਕੀਤੇ ਗਏ। ਜਿਸ ਵਿੱਚ ਗੁਰਸੇਵਕ ਸਿੰਘ ਬੁਰੀ ਤਰ੍ਹਾ ਜਖਮੀ ਹੋ ਗਿਆ ਜ਼ਖਮੀ ਹਾਲਾਤ ਵਿੱਚ ਗੁਰਸੇਵਕ ਸਿੰਘ ਨੂੰ ਅੰਮ੍ਰਿਤਸਰ ਦੇ ਪ੍ਰਾਇਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੁਰਸੇਵਕ ਸਿੰਘ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਮੇਰਾ ਲੜਕਾ ਉਮਰ ਜਿਸਦੀ ਲਗਭਗ 35 ਸਾਲ ਹੈ ਜੋ ਕਿ ਘਰ ਦੇ ਬਾਹਰ ਦੁੱਧ ਦੀ ਡੇਅਰੀ ਦੇ ਬਾਹਰ ਅੱਗ ਸੇਕ ਰਿਹਾ ਸੀ ਕਿ ਇੰਨੇ ਵਿਚ ਤਿੰਨ ਵਿਅਕਤੀ ਮੋਟਰਸਾਈਕਲ ਉਪਰ ਆਏਂ ਅਤੇ ਗੁਰਸੇਵਕ ਸਿੰਘ ਉਪਰ ਅੰਨ੍ਹੇ ਵਾਹ ਫਾਇਰਿੰਗ ਕਰ ਦਿੱਤੀ ਜਿਸ ਦੋਰਾਨ ਮੇਰਾ ਲੜਕਾ ਬੁਰੀ ਤਰ੍ਹਾ ਜਖਮੀ ਹੋ ਗਿਆ। ਘਟਨਾ ਵਿੱਚ ਗੁਰਸੇਵਕ ਸਿੰਘ ਦੇ ਇੱਕ ਗੋਲੀ ਮੋਢੇ ਅਤੇ ਇੱਕ ਗੋਲੀ ਉਸ ਦੀ ਲੱਤ ਵਿੱਚ ਵੱਜੀ ਜਿਸ ਨੂੰ ਜਖਮੀ ਹਾਲਤ ਵਿੱਚ ਅਮ੍ਰਿਤਸਰ ਲਿਜਾਇਆ ਗਿਆ ਮੌਕੇ ਤੇ ਪਹੁੰਚੇ ਥਾਣਾ ਸ੍ਰੀ ਹਰਿਗੋਬਿੰਦਪੁਰ ਐਸ ਐਚ ਓ ਬਿਕਰਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾਂ ਰਹੀ ਹੈ ਅਤੇ ਪੁਲਿਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply