ਚੀਨ ਦੁਨੀਆ ‘ਚ ਲਗਾਤਾਰ ਆਪਣਾ ਪ੍ਰਭਾਵ ਵਧਾ ਰਿਹਾ ਹੈ ਅਤੇ ਹੁਣ ਚੀਨ ਦਾ ਪ੍ਰਭਾਵ ਇਸ ਹੱਦ ਤੱਕ ਵਧ ਗਿਆ ਹੈ ਕਿ ਅਮਰੀਕਾ ਨੂੰ ਇਸ ਤੋਂ ਗੰਭੀਰ ਖਤਰਾ ਮਹਿਸੂਸ ਹੋਣ ਲੱਗਾ ਹੈ। ਤਾਈਵਾਨ ਤੋਂ ਬਾਅਦ ਹੁਣ ਪਨਾਮਾ ਨਹਿਰ ਵੀ ਅਜਿਹਾ ਮੁੱਦਾ ਬਣਨ ਦੀ ਕਗਾਰ ‘ਤੇ ਹੈ ਜਿੱਥੇ ਚੀਨ ਅਤੇ ਅਮਰੀਕਾ ਵਿਚਾਲੇ ਟਕਰਾਅ ਹੋ ਸਕਦਾ ਹੈ। ਸਥਿਤੀ ਇਹ ਬਣ ਗਈ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਨਾਮਾ ਨੂੰ ਖੁੱਲ੍ਹੇਆਮ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਪਨਾਮਾ ਨੇ ਪਨਾਮਾ ਨਹਿਰ ਦਾ ਪ੍ਰਬੰਧਨ ਯੋਗ ਤਰੀਕੇ ਨਾਲ ਨਹੀਂ ਕੀਤਾ ਤਾਂ ਅਮਰੀਕਾ ਇਸ ‘ਤੇ ਦੁਬਾਰਾ ਕਬਜ਼ਾ ਕਰ ਸਕਦਾ ਹੈ। ਤਾਂ ਆਓ ਜਾਣਦੇ ਹਾਂ ਪਨਾਮਾ ਨਹਿਰ ਦੀ ਕੀ ਮਹੱਤਤਾ ਹੈ, ਜਿਸ ਕਾਰਨ ਅਮਰੀਕਾ ਅਤੇ ਚੀਨ ਵਿਚਾਲੇ ਟਕਰਾਅ ਹੋ ਸਕਦਾ ਹੈ ਅਤੇ ਟਰੰਪ ਨੇ ਪਨਾਮਾ ਸਰਕਾਰ ਨੂੰ ਕਿਉਂ ਦਿੱਤੀ ਧਮਕੀ?
ਟਰੰਪ ਨੂੰ ਗੁੱਸਾ ਕਿਉਂ ਆਇਆ?
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਪਨਾਮਾ ਦੀ ਸਰਕਾਰ ‘ਤੇ ਪਨਾਮਾ ਨਹਿਰ ਦੀ ਵਰਤੋਂ ਲਈ ਉੱਚੀਆਂ ਦਰਾਂ ਵਸੂਲਣ ਦਾ ਦੋਸ਼ ਲਗਾਇਆ ਹੈ। ਟਰੰਪ ਨੇ ਕਿਹਾ ਕਿ ਜੇਕਰ ਪਨਾਮਾ ਨਹਿਰ ਦਾ ਪ੍ਰਬੰਧਨ ਸਵੀਕਾਰਯੋਗ ਤਰੀਕੇ ਨਾਲ ਨਹੀਂ ਕੀਤਾ ਗਿਆ ਤਾਂ ਅਮਰੀਕਾ ਇਸ ‘ਤੇ ਕਬਜ਼ਾ ਕਰ ਸਕਦਾ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਇਕ ਪੋਸਟ ‘ਚ ਟਰੰਪ ਨੇ ਚਿਤਾਵਨੀ ਦਿੱਤੀ ਕਿ ਪਨਾਮਾ ਨਹਿਰ ਨੂੰ ‘ਗਲਤ ਹੱਥਾਂ’ ਵਿਚ ਨਹੀਂ ਪੈਣ ਦਿੱਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਟਰੰਪ ਦਾ ਇਸ਼ਾਰਾ ਚੀਨ ਵੱਲ ਹੈ। ਟਰੰਪ ਨੇ ਲਿਖਿਆ ਕਿ ਪਨਾਮਾ ਨਹਿਰ ਦਾ ਪ੍ਰਬੰਧਨ ਚੀਨ ਦੁਆਰਾ ਨਹੀਂ ਕੀਤਾ ਜਾਣਾ ਚਾਹੀਦਾ ਹੈ।