BTV BROADCASTING

ਲੁਧਿਆਣਾ ‘ਚ ਸਕੂਲ ਪ੍ਰਿੰਸੀਪਲ ਗ੍ਰਿਫਤਾਰ

ਲੁਧਿਆਣਾ ‘ਚ ਸਕੂਲ ਪ੍ਰਿੰਸੀਪਲ ਗ੍ਰਿਫਤਾਰ

ਲੁਧਿਆਣਾ ਦੇ ਬੀਸੀਐਮ ਸਕੂਲ ਕੈਂਪਸ ਦੇ ਅੰਦਰ ਸਕੂਲ ਬੱਸ ਹੇਠਾਂ ਕੁਚਲਣ ਤੋਂ ਬਾਅਦ ਸੱਤ ਸਾਲਾ ਬੱਚੀ ਅਮਾਇਰਾ ਸੂਦ ਦੀ ਮੌਤ ਦੇ ਮਾਮਲੇ ਵਿੱਚ ਪੁਲੀਸ ਨੇ ਸਕੂਲ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੜਕੀ ਦਾ ਪਰਿਵਾਰ ਸਕੂਲ ਪ੍ਰਬੰਧਕਾਂ ਖ਼ਿਲਾਫ਼ ਪੁਲੀਸ ਕਾਰਵਾਈ ਕਰਨ ਦੀ ਮੰਗ ’ਤੇ ਅੜੇ ਰਿਹਾ। ਇਸ ਕਾਰਨ ਕਰੀਬ ਛੇ ਦਿਨਾਂ ਬਾਅਦ ਪੁਲੀਸ ਨੇ ਸਕੂਲ ਪ੍ਰਿੰਸੀਪਲ ਡੀਪੀ ਗੁਲੇਰੀਆ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਹਫਤੇ ਸੋਮਵਾਰ ਨੂੰ ਬੱਚੀ ਦੀ ਮੌਤ ਹੋ ਗਈ।

ਇਸ ਤੋਂ ਪਹਿਲਾਂ ਪੁਲੀਸ ਨੇ ਮੁਲਜ਼ਮ ਸਕੂਲ ਬੱਸ ਡਰਾਈਵਰ ਸਿਮਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਪ੍ਰਿੰਸੀਪਲ ਡੀਪੀ ਗੁਲੇਰੀਆ ਖ਼ਿਲਾਫ਼ ਵੀ ਕੇਸ ਦਰਜ ਕੀਤਾ ਸੀ। ਇਸ ਦੇ ਨਾਲ ਹੀ ਪੁਲਿਸ ਨੇ ਸਕੂਲ ਮੈਨੇਜਮੈਂਟ ਦਾ ਨਾਮ ਵੀ ਲਿਆ ਸੀ। ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਿੰਸੀਪਲ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮੰਗਲਵਾਰ ਸਵੇਰੇ ਥਾਣੇ ਦੇ ਬਾਹਰ ਧਰਨਾ ਦਿੱਤਾ। 

ਲੜਕੀ ਅਮਾਇਰਾ ਸੂਦ ਦੇ ਪਿਤਾ ਅਨੁਰਾਗ ਸੂਦ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਸੀ ਕਿ ਜਦੋਂ ਉਨ੍ਹਾਂ ਨੇ ਬੱਚੀ ਨੂੰ ਸਕੂਲ ‘ਚ ਦਾਖਲ ਕਰਵਾਇਆ ਤਾਂ ਬੱਸ ਦੇ ਮਾਲਕ ਦਾ ਨਾਂ ਸੁਰਿੰਦਰ ਸਿੰਘ ਦੱਸਿਆ ਗਿਆ, ਜਦਕਿ ਬਾਅਦ ‘ਚ ਪਤਾ ਲੱਗਾ ਕਿ ਬੱਸ ਸਿਮਰਨਜੀਤ ਸਿੰਘ ਵੱਲੋਂ ਚਲਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਬੱਚੀ ਦੀ ਮੌਤ ਦੇ ਸਭ ਤੋਂ ਵੱਡੇ ਦੋਸ਼ੀ ਡਰਾਈਵਰ ਅਤੇ ਫਿਰ ਸਕੂਲ ਪ੍ਰਿੰਸੀਪਲ ਅਤੇ ਮੈਨੇਜਮੈਂਟ ਹਨ। ਉਨ੍ਹਾਂ ਬੱਸ ਨੂੰ ਸਕੂਲ ਅੰਦਰ ਜਾਣ ਦਿੱਤਾ, ਪਰ ਕਿਸੇ ਨੂੰ ਵੀ ਉੱਥੇ ਖੜ੍ਹਨ ਨਹੀਂ ਦਿੱਤਾ ਤਾਂ ਜੋ ਬੱਚੇ ਸੁਰੱਖਿਅਤ ਸਕੂਲ ਦੇ ਅੰਦਰ ਜਾ ਸਕਣ। 

Related Articles

Leave a Reply