BTV BROADCASTING

ਪੰਜਾਬ ‘ਚ ਮੁੜ ਪੁਲਿਸ ਥਾਣੇ ‘ਤੇ ਹਮਲਾ: ਬਖਸ਼ੀਵਾਲਾ ਚੌਕੀ ‘ਤੇ ਸੁੱਟਿਆ ਗਿਆ ਗ੍ਰੇਨੇਡ

ਪੰਜਾਬ ‘ਚ ਮੁੜ ਪੁਲਿਸ ਥਾਣੇ ‘ਤੇ ਹਮਲਾ: ਬਖਸ਼ੀਵਾਲਾ ਚੌਕੀ ‘ਤੇ ਸੁੱਟਿਆ ਗਿਆ ਗ੍ਰੇਨੇਡ

ਪੰਜਾਬ ‘ਚ ਇਕ ਵਾਰ ਫਿਰ ਪੁਲਸ ਚੌਕੀ ‘ਤੇ ਹਮਲਾ ਹੋਇਆ ਹੈ। ਬਖਸ਼ੀਵਾਲਾ ਪੁਲਿਸ ਚੌਕੀ ‘ਤੇ ਗ੍ਰਨੇਡ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਅੱਤਵਾਦੀ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਇੱਕ ਮਹੀਨੇ ਦੇ ਅੰਦਰ ਇਹ ਸੱਤਵਾਂ ਗ੍ਰਨੇਡ ਹਮਲਾ ਹੈ। ਇਸ ਹਮਲੇ ਤੋਂ ਪਹਿਲਾਂ ਪੰਜਾਬ ‘ਚ ਪਿਛਲੇ 25 ਦਿਨਾਂ ‘ਚ ਛੇ ਵੱਡੇ ਅੱਤਵਾਦੀ ਹਮਲੇ ਹੋ ਚੁੱਕੇ ਹਨ। ਇਨ੍ਹਾਂ ਸਾਰੇ ਅੱਤਵਾਦੀ ਹਮਲਿਆਂ ਵਿੱਚ ਪੁਲਿਸ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਪੰਜਾਬ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਵੀ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਇਸ ਪਿੱਛੇ ਪਾਕਿਸਤਾਨੀ ਏਜੰਸੀ ISI ਅਤੇ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI), ਖਾਲਿਸਤਾਨ ਟਾਈਗਰ ਫੋਰਸ (KTF), KZF ਅਤੇ ਹੋਰ ਜਥੇਬੰਦੀਆਂ ਦਾ ਹੱਥ ਹੈ।

Related Articles

Leave a Reply