ਮਹਾਰਾਸ਼ਟਰ ਦੇ ਮੁੰਬਈ ਤੱਟ ਨੇੜੇ ਬੁੱਧਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਸਮੁੰਦਰੀ ਫੌਜ ਦੇ ਇਕ ਜਹਾਜ਼ ਦੇ ਇਕ ਕਿਸ਼ਤੀ ਨਾਲ ਟਕਰਾ ਜਾਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਜਦਕਿ 101 ਲੋਕਾਂ ਨੂੰ ਬਚਾ ਲਿਆ ਗਿਆ। ਜਲ ਸੈਨਾ ਅਨੁਸਾਰ ਜਲ ਸੈਨਾ ਦਾ ਜਹਾਜ਼ ਇੰਜਣ ਟੈਸਟਿੰਗ ਲਈ ਜਾ ਰਿਹਾ ਸੀ ਪਰ ਸ਼ਾਮ 4 ਵਜੇ ਇਹ ਕੰਟਰੋਲ ਗੁਆ ਬੈਠਾ ਅਤੇ ਕਰੰਜਾ ਨੇੜੇ ਨੀਲਕਮਲ ਨਾਮਕ ਕਿਸ਼ਤੀ ਨਾਲ ਟਕਰਾ ਗਿਆ। ਇਹ ਕਿਸ਼ਤੀ ਗੇਟਵੇ ਆਫ ਇੰਡੀਆ ਤੋਂ ਯਾਤਰੀਆਂ ਨੂੰ ਪ੍ਰਸਿੱਧ ਸੈਲਾਨੀ ਸਥਾਨ ‘ਐਲੀਫੈਂਟਾ’ ਟਾਪੂ ‘ਤੇ ਲੈ ਜਾ ਰਹੀ ਸੀ।
ਤੱਟ ਰੱਖਿਅਕ ਅਤੇ ਸਮੁੰਦਰੀ ਪੁਲਿਸ ਨੇ ਚਾਰਜ ਸੰਭਾਲ ਲਿਆ ਹੈ
। ਬਚਾਅ ਮੁਹਿੰਮ ਵਿੱਚ ਜਲ ਸੈਨਾ ਦੇ ਚਾਰ ਹੈਲੀਕਾਪਟਰ, ਜਲ ਸੈਨਾ ਦੀਆਂ 11 ਕਿਸ਼ਤੀਆਂ, ਤੱਟ ਰੱਖਿਅਕ ਦੀ ਇੱਕ ਕਿਸ਼ਤੀ ਅਤੇ ਸਮੁੰਦਰੀ ਪੁਲਿਸ ਦੀਆਂ ਤਿੰਨ ਕਿਸ਼ਤੀਆਂ ਸ਼ਾਮਲ ਸਨ।
ਮਰਨ ਵਾਲਿਆਂ ਵਿਚ ਜਲ ਸੈਨਾ ਦਾ ਇਕ ਕਰਮਚਾਰੀ ਵੀ ਸ਼ਾਮਲ ਹੈ
, ਨੇਵੀ ਅਤੇ ਹੋਰ ਜਹਾਜ਼ਾਂ ਦੀ ਮਦਦ ਨਾਲ ਬਚੇ ਲੋਕਾਂ ਨੂੰ ਨੇੜੇ ਦੇ ਜੈੱਟੀਆਂ ਵਿਚ ਲਿਜਾਇਆ ਗਿਆ ਅਤੇ ਫਿਰ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ। ਹੁਣ ਤੱਕ 101 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਇਸ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ‘ਚ ਜਲ ਸੈਨਾ ਦਾ ਇਕ ਕਰਮਚਾਰੀ ਅਤੇ ਜਲ ਸੈਨਾ ਦੇ ਜਹਾਜ਼ ‘ਤੇ ਸਵਾਰ ਦੋ OEM (ਅਸਲੀ ਉਪਕਰਨ ਨਿਰਮਾਤਾ) ਲੋਕ ਸ਼ਾਮਲ ਹਨ।