BTV BROADCASTING

ਪਾਕਿਸਤਾਨ: ਢਿੱਗਾਂ ਡਿੱਗਣ ਕਾਰਨ 5 ਲੋਕਾਂ ਦੀ ਮੌਤ

ਪਾਕਿਸਤਾਨ: ਢਿੱਗਾਂ ਡਿੱਗਣ ਕਾਰਨ 5 ਲੋਕਾਂ ਦੀ ਮੌਤ

ਪਾਕਿਸਤਾਨ ਦੇ ਗਿਲਗਿਤ-ਬਾਲਟਿਸਤਾਨ ਖੇਤਰ ਦੇ ਸਕਾਰਦੂ ਵਿੱਚ ਰੋਂਡੋ ਮਾਲੂਪਾ ਨੇੜੇ ਐਤਵਾਰ ਨੂੰ ਇੱਕ ਵਾਹਨ ਢਿੱਗਾਂ ਡਿੱਗਣ ਕਾਰਨ ਉਸ ਵਿੱਚ ਸਵਾਰ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਗੱਡੀ ਸਕਰਦੂ ਤੋਂ ਸ਼ਾਂਗਾਸ ਜਾ ਰਹੀ ਸੀ ਕਿ ਅਚਾਨਕ ਡਿੱਗਣ ਵਾਲੇ ਮਲਬੇ ਹੇਠਾਂ ਦੱਬ ਗਈ।

ਪੁਲਿਸ ਨੇ ਇਸ ਘਟਨਾ ਨੂੰ ‘ਭਿਆਨਕ’ ਕਰਾਰ ਦਿੱਤਾ ਹੈ ਕਿਉਂਕਿ ਭਾਰੀ ਮਲਬੇ ਕਾਰਨ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਸੀ, ਜਿਸ ਕਾਰਨ ਸਵਾਰੀਆਂ ਨੂੰ ਭੱਜਣ ਦਾ ਕੋਈ ਮੌਕਾ ਨਹੀਂ ਬਚਿਆ। ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਕਾਰਜਾਂ ਲਈ ਤੁਰੰਤ ਬਚਾਅ ਦਲ ਨੂੰ ਮੌਕੇ ‘ਤੇ ਭੇਜਿਆ ਗਿਆ। ਅਧਿਕਾਰੀਆਂ ਨੇ ਇਸ ਘਟਨਾ ‘ਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।

Related Articles

Leave a Reply