ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸਮਾਜਵਾਦੀ ਪਾਰਟੀ (ਸਪਾ) ਆਪਣੇ ਉਮੀਦਵਾਰ ਨਹੀਂ ਉਤਾਰੇਗੀ। ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਦਿੱਲੀ ‘ਚ ‘ਆਪ’ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦੀ ਗੱਲ ਕਹੀ ਹੈ। ਆਮ ਆਦਮੀ ਪਾਰਟੀ ਨੇ ਸਾਰੀਆਂ 70 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ‘ਆਪ’ ਦੇ ਕੌਮੀ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਨਵੀਂ ਦਿੱਲੀ ਤੋਂ ਚੋਣ ਲੜ ਰਹੇ ਹਨ। ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਕਾਲਕਾਜੀ ਸੀਟ ਤੋਂ ਚੋਣ ਲੜ ਰਹੇ ਹਨ।
ਆਪ’ ਦੇ ਮੰਤਰੀ ਅਤੇ ਵੱਡੇ ਨਾਮਮਾਲਵੀਆ ਨਗਰ ਤੋਂ ਆਮ ਆਦਮੀ ਪਾਰਟੀ ਨੇ ਸੋਮਨਾਥ ਭਾਰਤੀ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਮੰਤਰੀ ਸੌਰਭ ਭਾਰਦਵਾਜ ਗ੍ਰੇਟਰ ਕੈਲਾਸ਼ ਤੋਂ ਉਮੀਦਵਾਰ ਹਨ। ਮੰਤਰੀ ਗੋਪਾਲ ਰਾਏ ਨੂੰ ਬਾਬਰਪੁਰ ਅਤੇ ਜਰਨੈਲ ਸਿੰਘ ਨੂੰ ਤਿਲਕ ਨਗਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਸ਼ਕੂਰ ਬਸਤੀ ਤੋਂ ਸਤਿੰਦਰ ਕੁਮਾਰ ਜੈਨ, ਸੁਲਤਾਨਪੁਰ ਮਾਜਰਾ ਤੋਂ ਮੁਕੇਸ਼ ਕੁਮਾਰ ਅਹਲਾਵਤ, ਨੰਗਲੋਈ ਜਾਟ ਤੋਂ ਰਘੁਵਿੰਦਰ ਸ਼ੌਕੀਨ, ਸਦਰ ਬਾਜ਼ਾਰ ਤੋਂ ਸੋਮ ਦੱਤ ਚੋਣ ਲੜ ਰਹੇ ਹਨ। ਇਸ ਵਾਰ ਪਾਰਟੀ ਨੇ ਜੰਗਪੁਰਾ ਤੋਂ ਮਨੀਸ਼ ਸਿਸੋਦੀਆ ਨੂੰ ਉਮੀਦਵਾਰ ਬਣਾਇਆ ਹੈ।