BTV BROADCASTING

ਇਹ ਦੇਸ਼ ਡਰ ਨਾਲ ਨਹੀਂ ਚੱਲ ਸਕਦਾ-  ਪ੍ਰਿਯੰਕਾ ਗਾਂਧੀ

ਇਹ ਦੇਸ਼ ਡਰ ਨਾਲ ਨਹੀਂ ਚੱਲ ਸਕਦਾ- ਪ੍ਰਿਯੰਕਾ ਗਾਂਧੀ

ਲੋਕ ਸਭਾ ‘ਚ ਸੰਵਿਧਾਨ ‘ਤੇ ਚਰਚਾ ਦੌਰਾਨ ਪਹਿਲੀ ਵਾਰ ਬੋਲਦਿਆਂ ਪ੍ਰਿਅੰਕਾ ਗਾਂਧੀ ਨੇ ਕੇਂਦਰ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਲੋਕ ਸਭਾ ‘ਚ ਆਪਣੇ ਪਹਿਲੇ ਭਾਸ਼ਣ ਦੌਰਾਨ ਪ੍ਰਿਅੰਕਾ ਗਾਂਧੀ ਨੇ 32 ਮਿੰਟ ਤਕ ਗੱਲ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਜਾਤੀ ਜਨਗਣਨਾ, ਅਡਾਨੀ ਮੁੱਦਾ, ਦੇਸ਼ ਦੀ ਏਕਤਾ ਵਰਗੇ ਮੁੱਦਿਆਂ ‘ਤੇ ਗੱਲ ਕੀਤੀ। ਪ੍ਰਿਅੰਕਾ ਗਾਂਧੀ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਦਾ ਜ਼ਿਕਰ ਕਰਕੇ ਸੱਤਾਧਾਰੀ ਪਾਰਟੀ ਨੂੰ ਵੀ ਘੇਰਿਆ ਅਤੇ ਪੁੱਛਿਆ ਕਿ ਉਹ ਕਦੋਂ ਤੱਕ ਅਤੀਤ ਨੂੰ ਕੋਸਦੇ ਰਹਿਣਗੇ।

ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ‘ਸਾਡੇ ਦੇਸ਼ ‘ਚ ਧਰਮ ਦੀ ਪੁਰਾਣੀ ਪਰੰਪਰਾ ਹੈ, ਜੋ ਹਜ਼ਾਰਾਂ ਸਾਲ ਪੁਰਾਣੀ ਹੈ, ਇਹ ਪਰੰਪਰਾ ਸੰਵਾਦ ਅਤੇ ਚਰਚਾ ਦੀ ਰਹੀ ਹੈ। ਇੱਕ ਸ਼ਾਨਦਾਰ ਪਰੰਪਰਾ ਹੈ, ਜੋ ਦਰਸ਼ਨ ਗ੍ਰੰਥਾਂ, ਵੇਦਾਂ ਅਤੇ ਉਪਨਿਸ਼ਦਾਂ ਵਿੱਚ ਮੌਜੂਦ ਹੈ। ਵੱਖ-ਵੱਖ ਧਰਮਾਂ ਵਿਚ, ਇਸਲਾਮ, ਜੈਨ ਧਰਮ ਅਤੇ ਸਿੱਖ ਧਰਮ ਵਿਚ ਬਹਿਸ ਅਤੇ ਚਰਚਾ ਦਾ ਸਭਿਆਚਾਰ ਰਿਹਾ ਹੈ। ਸਾਡੀ ਆਜ਼ਾਦੀ ਦੀ ਲੜਾਈ ਇਸੇ ਪਰੰਪਰਾ ਤੋਂ ਉੱਭਰੀ ਹੈ। ਇਹ ਦੁਨੀਆ ਦੀ ਇੱਕ ਵਿਲੱਖਣ ਲੜਾਈ ਸੀ, ਜੋ ਸੱਚ ਅਤੇ ਅਹਿੰਸਾ ‘ਤੇ ਆਧਾਰਿਤ ਸੀ। ਸਾਡੀ ਆਜ਼ਾਦੀ ਦੀ ਲੜਾਈ ਜਮਹੂਰੀ ਸੀ, ਜਿਸ ਵਿਚ ਹਰ ਵਰਗ, ਜਾਤ ਅਤੇ ਧਰਮ ਦੇ ਲੋਕਾਂ ਨੇ ਹਿੱਸਾ ਲਿਆ ਅਤੇ ਆਜ਼ਾਦੀ ਦੀ ਲੜਾਈ ਲੜੀ। ਉਸ ਆਜ਼ਾਦੀ ਦੇ ਸੰਘਰਸ਼ ਵਿੱਚੋਂ ਇੱਕ ਆਵਾ

Related Articles

Leave a Reply