ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸਮਾਰਟ ਇੰਡੀਆ ਹੈਕਾਥਨ (SIH) 2024 ਦੇ ਗ੍ਰੈਂਡ ਫਿਨਾਲੇ ਵਿੱਚ ਨੌਜਵਾਨ ਖੋਜਕਾਰਾਂ ਨਾਲ ਗੱਲਬਾਤ ਕਰਨਗੇ। ਗ੍ਰੈਂਡ ਫਿਨਾਲੇ ਵਿੱਚ 1300 ਤੋਂ ਵੱਧ ਵਿਦਿਆਰਥੀ ਟੀਮਾਂ ਭਾਗ ਲੈਣਗੀਆਂ।
ਸੋਮਵਾਰ ਨੂੰ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਇਸ ਮੌਕੇ ‘ਤੇ ਇਕੱਠ ਨੂੰ ਸੰਬੋਧਨ ਵੀ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ, ਸਮਾਰਟ ਇੰਡੀਆ ਹੈਕਾਥਨ (SIH) ਦਾ 7ਵਾਂ ਸੰਸਕਰਨ 11 ਦਸੰਬਰ ਨੂੰ ਦੇਸ਼ ਭਰ ਦੇ 51 ਨੋਡਲ ਕੇਂਦਰਾਂ ‘ਤੇ ਇੱਕੋ ਸਮੇਂ ਸ਼ੁਰੂ ਹੋਵੇਗਾ। ਸਾਫਟਵੇਅਰ ਵਰਜ਼ਨ 36 ਘੰਟੇ ਨਾਨ-ਸਟਾਪ ਚੱਲੇਗਾ, ਜਦਕਿ ਹਾਰਡਵੇਅਰ ਵਰਜ਼ਨ 11 ਤੋਂ 15 ਦਸੰਬਰ ਤੱਕ ਚੱਲੇਗਾ।