ਭਾਜਪਾ ਦੇ ਸੀਨੀਅਰ ਨੇਤਾ ਦੇਵੇਂਦਰ ਫੜਨਵੀਸ ਨੇ ਵੀਰਵਾਰ ਸ਼ਾਮ ਨੂੰ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕਦੇ ਹੋਏ ਉਨ੍ਹਾਂ ਨੇ ਸਭ ਤੋਂ ਪਹਿਲਾਂ ਕਿਹਾ, ਮੈਂ ਦੇਵੇਂਦਰ ਸਰਿਤਾ ਗੰਗਾਧਰ ਰਾਓ ਫੜਨਵੀਸ ਭਗਵਾਨ ਦੇ ਨਾਮ ‘ਤੇ ਸਹੁੰ ਲੈਂਦਾ ਹਾਂ। ਸਹੁੰ ਚੁੱਕ ਸਮਾਗਮ ਦੌਰਾਨ ਵੀ ਉਨ੍ਹਾਂ ਨੇ ਆਪਣੀ ਮਾਂ ਦਾ ਨਾਂ ਆਪਣੇ ਨਾਂ ਨਾਲ ਜੋੜਿਆ। ਫੜਨਵੀਸ ਨੂੰ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੇ ਸਹੁੰ ਚੁਕਾਈ। ਸਮਾਗਮ ਦੇ ਕਾਰਡ ਵਿੱਚ ਫੜਨਵੀਸ ਦੀ ਮਾਂ ਦਾ ਨਾਂ ਵੀ ਉਨ੍ਹਾਂ ਦੇ ਨਾਂ ਨਾਲ ਲਿਖਿਆ ਗਿਆ ਸੀ। ਸਰਿਤਾ ਉਸਦੀ ਮਾਂ ਹੈ ਅਤੇ ਗੰਗਾਧਰ ਰਾਓ ਉਸਦੇ ਪਿਤਾ ਦਾ ਨਾਮ ਹੈ। ਇਹ ਪਹਿਲੀ ਵਾਰ ਸੀ ਜਦੋਂ ਕਿਸੇ ਭਾਜਪਾ ਨੇਤਾ ਨੇ ਅਧਿਕਾਰਤ ਤੌਰ ‘ਤੇ ਆਪਣੀ ਮਾਂ ਦਾ ਨਾਮ ਲਿਖਿਆ।