ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਦਾ ਕਹਿਣਾ ਹੈ ਕਿ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੁਝ ਚਿੰਤਾਵਾਂ ਹਨ ਅਜਿਹੀਆਂ ਹਨ ਜੋ ਵਾਜਬ ਹਨ। ਜਿਸ ਨੂੰ ਲੈ ਕੇ ਪ੍ਰੀਮੀਅਰ ਨੇ ਨਵੀਂ ਅਮਰੀਕੀ ਸਰਕਾਰ ਨਾਲ ਅਲਬਰਟਾ ਦੇ ਸਬੰਧਾਂ ਨੂੰ ਸੁਧਾਰਨ ਲਈ ਸਖ਼ਤ ਮਿਹਨਤ ਕਰਨ ਦਾ ਵਾਅਦਾ ਕੀਤਾ ਹੈ। ਦੱਸਦਈਏ ਕਿ ਡੈਨੀਅਲ ਸਮਿੱਥ ਦਾ ਇਹ ਬਿਆਨ, ਅਲਬਰਟਾ ਤੋਂ ਉਤਪਾਦਾਂ ‘ਤੇ ਨਵੇਂ ਟੈਰਿਫ ਦੀ ਸੰਭਾਵਨਾ ਬਾਰੇ ਸਰਕਾਰ ਦੇ ਮੰਤਰੀਆਂ ਨਾਲ ਐਮਰਜੈਂਸੀ ਮੀਟਿੰਗ ਤੋਂ ਬਾਅਦ ਆਇਆ ਹੈ। ਸਮਿੱਥ ਨੇ ਪ੍ਰੀਮੀਅਰਾਂ ਅਤੇ ਫੈਡਰਲ ਸਰਕਾਰ ਦੇ ਅਧਿਕਾਰੀਆਂ ਵਿਚਕਾਰ ਬੁੱਧਵਾਰ ਦੀ ਮੀਟਿੰਗ ਤੋਂ ਬਾਅਦ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਕਿਸੇ ਵੀ ਟੈਰਿਫ ਦਾ ਵਿਰੋਧ ਕਰਦੀ ਹੈ ਪਰ ਇਹ ਵੀ ਕਿਹਾ ਕਿ ਟਰੰਪ ਕੋਲ, ਕੈਨੇਡਾ-ਅਮਰੀਕਾ ਸਰਹੱਦ ‘ਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਲੈ ਕੇ ਚਿੰਤਤ ਹੋਣ ਦੇ ਵਾਜਬ ਕਾਰਨ ਹਨ। ਸਮਿਥ ਦਾ ਕਹਿਣਾ ਹੈ ਕਿ ਉਸਦੀ ਸਰਕਾਰ ਅਲਬਰਟਾ ਦੀ ਮੋਨਟੈਨਾ ਨਾਲ ਸਾਂਝੀ ਸਰਹੱਦ ‘ਤੇ ਗਸ਼ਤ ਕਰਨ ਲਈ ਤੁਰੰਤ ਕਾਰਵਾਈ ਕਰੇਗੀ ਅਤੇ ਕਿਹਾ ਕਿ ਹੋਰ ਵੇਰਵਿਆਂ ਦੇ ਨਾਲ ਜਲਦੀ ਹੀ ਐਲਾਨ ਕੀਤੇ ਜਾਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਰਹੱਦ ਬਾਰੇ ਆਪਣੇ ਵਿਚਾਰ ਦੱਸ ਚੁੱਕੇ ਹਨ, ਜਦੋਂਕਿ ਟਰੂਡੋ ਇਸ ਮੀਟਿੰਗ ਵਿੱਚ ਇਹ ਵੀ ਜ਼ਾਹਰ ਕੀਤਾ ਕਿ ਕੈਨੇਡਾ ਨੂੰ ਆਪਣੀਆਂ ਨੈਟੋ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਤੇਜ਼ੀ ਨਾਲ ਅੱਗੇ ਵਧਣ ਦੀ ਲੋੜ ਹੈ।ਜ਼ਿਕਰਯੋਗ ਹੈ ਕਿ ਪ੍ਰੀਮੀਅਰਸ ਨੇ ਬੁੱਧਵਾਰ ਨੂੰ ਟਰੂਡੋ ਦੇ ਨਾਲ, ਫ੍ਰੀਲੈਂਡ, ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲ-ਬਲੈਂਕ ਅਤੇ ਆਰਸੀਐਮਪੀ ਦੇ ਡਿਪਟੀ ਕਮਿਸ਼ਨਰ ਮਾਰਕ ਫਲਿਨ ਨਾਲ ਲਗਭਗ ਮੁਲਾਕਾਤ ਕੀਤੀ ਹੈ। ਦੱਸਦਈਏ ਕਿ ਇਹ ਬੈਠਕ ਟਰੰਪ ਦੇ ਇਸ ਗੱਲ ਤੋਂ 48 ਘੰਟੇ ਬਾਅਦ ਹੋਈ ਜਦੋਂ ਟਰੰਪ ਨੇ ਜਨਵਰੀ ‘ਚ ਅਹੁਦੇ ਦੀ ਸਹੁੰ ਚੁੱਕਣ ਦੇ ਦਿਨ ਹੀ ਸਾਰੇ ਕੈਨੇਡੀਅਨ ਅਤੇ ਮੈਕਸੀਕਨ ਆਯਾਤ ‘ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ।