BTV BROADCASTING

ਇਮਰਾਨ ਖਾਨ ਦੀ ਰਿਹਾਈ ਦੀ ਮੰਗ ਦੇ ਨਾਲ ਇਸਲਾਮਾਬਾਦ ਵਿੱਚ ਤਣਾਅ, ਛੇ ਮੌਤਾਂ

ਇਮਰਾਨ ਖਾਨ ਦੀ ਰਿਹਾਈ ਦੀ ਮੰਗ ਦੇ ਨਾਲ ਇਸਲਾਮਾਬਾਦ ਵਿੱਚ ਤਣਾਅ, ਛੇ ਮੌਤਾਂ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਦੀ ਇਸਲਾਮਾਬਾਦ ਦੇ ਤਣਾਅਪੂਰਨ ਉਪਨਗਰ ਵਿੱਚ ਸੁਰੱਖਿਆ ਬਲਾਂ ਨਾਲ ਝੜਪ ਹੋ ਗਈ, ਜਿਸ ਵਿੱਚ ਛੇ ਲੋਕ ਮਾਰੇ ਗਏ। ਖਾਨ ਦੇ ਸਮਰਥਕਾਂ ਨੇ ਰਾਜਧਾਨੀ ਦੇ ਰੈੱਡ ਜ਼ੋਨ ਤੱਕ ਪਹੁੰਚਣ ਲਈ ਸਖਤ ਸੁਰੱਖਿਆ ਦੇ ਬਾਵਜੂਦ ਆਪਣੇ ਪ੍ਰਦਰਸ਼ਨ ਨੂੰ ਅੱਗੇ ਵਧਾਇਆ। ਦੱਸਦਈਏ ਕਿ ਦੋ ਹਫ਼ਤਿਆਂ ਤੋਂ ਚੱਲ ਰਹੇ ਪ੍ਰਦਰਸ਼ਨਾਂ ਕਾਰਨ ਇਲਾਕੇ ਵਿੱਚ ਹਜ਼ਾਰਾਂ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।ਇਸ ਘਟਨਾ ਦੌਰਾਨ ਗੋਲੀਆਂ ਚਲਾਉਣ ਦੀਆਂ ਧਮਕੀਆਂ, ਅਥਰੂ ਗੈਸ ਦਾ ਇਸਤੇਮਾਲ, ਅਤੇ ਸੁਰੱਖਿਆ ਬਲਾਂ ਵੱਲੋਂ ਸਮਰਥਕਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ਆਪਣੀ ਮੰਗ ਰੱਖੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਦਰਸ਼ਨਾਂ ਨੇ ਅਰਥਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਨਾਲ ਪਾਕਿਸਤਾਨ ਸਟਾਕ ਐਕਸਚੇਂਜ ਨੂੰ 1.7 ਅਰਬ ਡਾਲਰ ਦਾ ਨੁਕਸਾਨ ਹੋਇਆ। ਇਸ ਦੌਰਾਨ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਇੰਟਰਨੇਟ ਸੇਵਾਵਾਂ ਬੰਦ ਕੀਤੀਆਂ ਅਤੇ ਹਜ਼ਾਰਾਂ ਖਾਨ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ। ਪਾਕਿਸਤਾਨ ਦੇ ਵਿੱਚ ਇਹਨਾਂ ਪ੍ਰਦਰਸ਼ਨਾਂ ਦੇ ਚਲਦੇ ਸਾਰੇ ਸਿੱਖਿਆ ਸੰਸਥਾਨ ਬੰਦ ਰੱਖੇ ਗਏ ਹਨ ਅਤੇ ਯਾਤਰਾ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਦੱਸਦਈਏ ਕਿ ਇਸਲਾਮਾਬਾਦ ਵਿੱਚ ਇਹ ਤਣਾਅ ਪੂਰੇ ਦੇਸ਼ ਵਿੱਚ ਸਿਆਸੀ ਹਾਲਾਤ ਬਦਤਰ ਕਰ ਰਿਹਾ ਹੈ।

Related Articles

Leave a Reply