BTV BROADCASTING

ਕੈਨੇਡਾ ਦੀ ਕੇਂਦਰੀ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ‘ਤੇ ਕੈਪ ਲਗਾਉਣ ਕਾਰਨ ਹੋਈ ਕਟੌਤੀ

ਕੈਨੇਡਾ ਦੀ ਕੇਂਦਰੀ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ‘ਤੇ ਕੈਪ ਲਗਾਉਣ ਕਾਰਨ ਹੋਈ ਕਟੌਤੀ

ਕੈਨੇਡਾ ਦੀ ਕੇਂਦਰੀ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ‘ਤੇ ਕੈਪ ਲਗਾਉਣ ਕਾਰਨ ਓਨਟੈਰੀਓ ਦੇ ਕਾਲਜ ਅਤੇ ਯੂਨੀਵਰਸਿਟੀਆਂ ਵਿੱਤੀ ਘਾਟ ਅਤੇ ਨੌਕਰੀਆਂ ਵਿੱਚ ਕਟੌਤੀ ਦਾ ਸਾਹਮਣਾ ਕਰ ਰਹੇ ਹਨ। ਕਿੰਗਸਟਨ ਦੇ ਸੇਂਟ ਲਾਰੈਂਸ ਕਾਲਜ ਨੇ ਆਪਣੀ ਅਡਮਿਨਿਸਟ੍ਰੇਟਿਵ ਅਤੇ ਸਹਾਇਕ ਸਟਾਫ ਦੀਆਂ 30 ਪੋਸਟਾਂ ਕੱਟ ਦਿੱਤੀਆਂ ਹਨ, ਜਦੋਂਕਿ ਹੈਮਿਲਟਨ ਦੇ ਮੋਹਾਕ ਕਾਲਜ ਅਤੇ ਟੋਰਾਂਟੋ ਨੇੜਲੇ ਸੈਨੇਕਾ ਪੋਲੀਟੈਕਨਿਕ ਨੇ ਵੀ ਆਪਣੇ ਕੈਂਪਸ ਬੰਦ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਨੇ ਅਗਲੇ ਤਿੰਨ ਸਾਲਾਂ ਵਿੱਚ 300,000 ਘੱਟ ਅੰਤਰਰਾਸ਼ਟਰੀ ਸਟੱਡੀ ਪਰਮਿਟ ਜਾਰੀ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਵਿਦਿਆਰਥੀਆਂ ਦੀ ਭਰਤੀ ਅਤੇ ਫੰਡਿੰਗ ਘੱਟਣ ਕਰਕੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਵੱਡੇ ਵਿੱਤੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਸਿਖਲਾਈ ਦੇ ਕਈ ਪ੍ਰੋਗਰਾਮ ਅਤੇ ਨੌਕਰੀਆਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਕਾਰਨ ਕਈ ਸੰਸਥਾਵਾਂ ਵਿੱਚ ਹਾਇਰਿੰਗ ਫ੍ਰੀਜ਼, ਬਜਟ ਘਾਟ, ਅਤੇ ਸੇਵਾਵਾਂ ਘਟਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਉਦਾਹਰਨ ਵਜੋਂ, ਯੂਨੀਵਰਸਿਟੀ ਆਫ਼ ਵਿੰਡਸਰ 10 ਮਿਲੀਅਨ ਡਾਲਰ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ। ਦੱਸਦਈਏ ਕਿ ਆਪਣੇ ਹੱਕ ਵਿੱਚ ਕੌਂਸਿਲ ਅਤੇ ਯੂਨੀਵਰਸਿਟੀਆਂ ਨੇ ਫੰਡ ਵਧਾਉਣ ਦੀ ਮੰਗ ਕੀਤੀ ਹੈ ਤਾਂ ਜੋ ਮੌਜੂਦਾ ਹਾਲਾਤਾਂ ਨੂੰ ਠੀਕ ਕੀਤਾ ਜਾ ਸਕੇ।

Related Articles

Leave a Reply