ਡੋਨਾਲਡ ਟਰੰਪ ਅਗਲੇ ਸਾਲ ਜਨਵਰੀ ਵਿਚ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਉਹ ਲਗਾਤਾਰ ਆਪਣੇ ਮੰਤਰੀਆਂ ਅਤੇ ਅਧਿਕਾਰੀਆਂ ਦੀ ਚੋਣ ਕਰ ਰਹੇ ਹਨ। ਹੁਣ ਉਨ੍ਹਾਂ ਨੇ ਕਿਰਤ ਵਿਭਾਗ ਦੀ ਅਗਵਾਈ ਕਰਨ ਲਈ ਰਿਪਬਲਿਕਨ ਅਮਰੀਕੀ ਪ੍ਰਤੀਨਿਧੀ ਲੋਰੀ ਸ਼ਾਵੇਜ਼-ਡਰਮਰ ਨੂੰ ਚੁਣਿਆ ਹੈ। ਇਸ ਦੇ ਨਾਲ ਹੀ ਡਾ. ਜੈਨੇਟ ਨੇਸ਼ੇਵਤ ਨੂੰ ਸਰਜਨ ਜਨਰਲ ਅਤੇ ਜਾਰਜ ਸੋਰੋਸ ਦੇ ਸਾਬਕਾ ਮਨੀ ਮੈਨੇਜਰ ਸਕਾਟ ਬੇਸੈਂਟ ਨੂੰ ਵਿੱਤ ਮੰਤਰੀ ਵਜੋਂ ਨਾਮਜ਼ਦ ਕੀਤਾ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਐਲੋਨ ਮਸਕ ਨੇ ਵਿੱਤ ਮੰਤਰੀ ਦੇ ਤੌਰ ‘ਤੇ ਹਾਵਰਡ ਲੁਟਨਿਕ ਦਾ ਨਾਮ ਸੁਝਾਇਆ ਸੀ। ਪਰ ਇਸ ਦੇ ਉਲਟ ਟਰੰਪ ਨੇ ਆਪਣੀ ਪਸੰਦ ਦਾ ਉਮੀਦਵਾਰ ਨਿਯੁਕਤ ਕੀਤਾ ਹੈ। ਉਸਨੇ ਇਸ ਵਿਭਾਗ ਲਈ ਹੇਜ ਫੰਡ ਅਨੁਭਵੀ ਸਕਾਟ ਬੇਸੈਂਟ ਨੂੰ ਚੁਣਿਆ ਹੈ।