ਰੈਂਡੀ ਬੁਆਸਨੋ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਿਨਿਟ ਵਿਚੋਂ ਰੋਜ਼ਗਾਰ ਮੰਤਰਾਲੇ ਦਾ ਆਪਣਾ ਪਦ ਛੱਡ ਦਿੱਤਾ ਹੈ, ਕਿਉਂਕਿ ਉਸ ਦੇ ਇੰਡਿਜਨਸ ਪਛਾਣ ਦੇ ਦਾਵਿਆਂ ’ਤੇ ਕੁਝ ਸਮੇਂ ਤੋਂ ਸਵਾਲ ਖੜੇ ਹੋ ਗਏ ਹੋ ਰਹੇ ਸੀ। ਐਡਮੰਟਨ ਦੇ ਐਮਪੀ ਨੂੰ ਇਨ੍ਹਾਂ ਦਾਅਵਿਆਂ ਨੂੰ ਲੈ ਕੇ ਕਾਫੀ ਜ਼ਿਆਦਾ ਨਿਗਰਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਇੱਕ ਰਿਪੋਰਟ ਨੇ ਇਹ ਦੱਸਿਆ ਕਿ ਉਸ ਦੀਆਂ ਇੰਡਿਜਨਸ ਪਛਾਣ ਦੇ ਦਾਵਿਆਂ ਨਾਲ ਉਸ ਦੇ ਦੁਆਰਾ co-owned ਇੱਕ ਕੰਪਨੀ ਨੇ ਸਰਕਾਰ ਦੇ ਠੇਕੇ ਲਈ ਅਰਜ਼ੀ ਦਿੱਤੀ ਸੀ।ਜ਼ਿਕਰਯੋਗ ਹੈ ਕਿ ਬੁਆਸਨੋ ਨੇ 2018 ਵਿੱਚ ਆਪਣੇ ਆਪ ਨੂੰ “non-status adopted Cree” ” ਦੱਸਿਆ ਸੀ, ਪਰ ਰਿਪੋਰਟਾਂ ਤੋਂ ਬਾਅਦ ਉਹ ਇਹ ਦਾਅਵੇ ਵਾਪਸ ਲੈ ਚੁੱਕੇ ਹਨ। ਦੱਸਦਈਏ ਕਿ ਇਹ ਚਰਚਾ ਉਸ ਵੇਲੇ ਵਧੀ ਜਦੋਂ ਨੈਸ਼ਨਲ ਪੋਸਟ ਨੇ ਉਸ ਦੀ ਪਿਛੋਕੜ ਦੇ ਬਾਰੇ ਸਵਾਲ ਉਠਾਏ, ਜਿਸ ਤੋਂ ਬਾਅਦ ਕਨਜ਼ਰਵੇਟਿਵ ਅਤੇ ਐਨਡੀਪੀ ਪਾਰਟੀਆਂ ਨੇ ਉਸ ਤੋਂ ਅਸਤੀਫਾ ਮੰਗਿਆ।ਅਤੇ ਹੁਣ ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਬੁਆਸਨੋ ਆਪਣੇ ਖਿਲਾਫ਼ ਲੱਗੇ ਦੋਸ਼ਾਂ ਨੂੰ ਸਾਫ਼ ਕਰਨ ’ਤੇ ਧਿਆਨ ਦੇਣਗੇ ਅਤੇ ਜੀਨੇਟ ਪੇਟੀਪਾ ਟੇਲਰ ਅਸਥਾਈ ਤੌਰ ‘ਤੇ ਉਸ ਦੇ ਕੈਬਿਨਿਟ ਦੇ ਕੰਮ ਕਾਜ ਸੰਭਾਲਣਗੇ।