Snowy Conditions ਕਾਰਨ Calgary ਵਿੱਚ 280 ਤੋਂ ਵੱਧ ਕਰੈਸ਼, ਆਉਣ-ਜਾਣ ਵਾਲੇ ਰਸਤੇ ਪ੍ਰਭਾਵਿਤ। ਜਿਵੇਂ ਕੀ ਬੀਤੇ ਦਿਨ ਕੈਲਗਰੀ ਨੇ ਹਫ਼ਤੇ ਦੀ ਇੱਕ ਚੁਣੌਤੀਪੂਰਨ ਸ਼ੁਰੂਆਤ ਦੇਖੀ, ਜਿਥੇ ਸੋਮਵਾਰ ਤੜਕੇ ਬਰਫ਼ਬਾਰੀ ਨੇ ਸ਼ਹਿਰ ਨੂੰ ਘੇਰ ਲਿਆ ਅਤੇ ਸ਼ਾਮ ਤੱਕ ਬਰਫਬਾਰੀ ਜਾਰੀ ਰਹੀ। ਪਰ ਇਹਨਾਂ ਹਾਲਾਤਾਂ ਦੇ ਚਲਦੇ ਸ਼ਾਮ ਤੱਕ 280 ਤੋਂ ਵੱਧ ਰੋਡ ਕ੍ਰੈਸ਼ ਦੀ ਵੀ ਰਿਪੋਰਟਾਂ ਕੀਤੀਆਂ ਗਈਆਂ। ਦੱਸਦਈਏ ਕਿ ਇਹਨਾਂ ਹਾਦਸਿਆਂ ਵਿੱਚ ਜ਼ਿਆਦਾਤਰ ਟੱਕਰਾਂ ਮਾਮੂਲੀ ਸੀ, ਪਰ 24 ਕਰੈਸ਼ ਅਜਿਹੇ ਸੀ ਜਿਸ ਵਿੱਚ ਲੋਕਾਂ ਨੂੰ ਸੱਟਾਂ ਲੱਗੀਆਂ।ਜ਼ਿਕਰਯੋਗ ਹੈ ਕਿ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਕੈਨੇਡਾ ਨੇ 10 ਤੋਂ 15 ਸੈਂਟੀਮੀਟਰ ਤੱਕ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਸੀ, ਜਿਸ ਨਾਲ ਸਨੋਈ ਕਨਡੀਸ਼ਨ ਵਿੱਚ ਸੜਕਾਂ ਉੱਤੇ ਲੋਕਾਂ ਨੇ ਆਪਣਾ ਸਫ਼ਰ ਰੋਜ਼ਾਨਾ ਨਾਲੋਂ ਹੌਲੀ ਤੈਅ ਕੀਤਾ। ਕਾਬਿਲੇਗੌਰ ਹੈ ਕਿ ਸਵੇਰ ਦੇ ਸਮੇਂ ਜਦੋਂ ਟ੍ਰੈਫਿਕ ਜ਼ਿਆਦਾ ਹੁੰਦਾ ਹੈ, ਦੌਰਾਨ ਸਭ ਤੋਂ ਭਾਰੀ ਬਰਫ਼ਬਾਰੀ ਹੋਈ। ਜਿਥੇ ਬੀਤੇ ਦਿਨ ਸੜਕਾਂ ਤੋਂ ਬਰਫ਼ਬਾਰੀ ਹਟਾਉਣ ਵਾਲੇ ਅਮਲੇ ਕ੍ਰੋਅ ਚਾਈਲਡ ਟ੍ਰੇਲ ਅਤੇ ਗਲੇਨਮੋਰ ਟ੍ਰੇਲ ਵਰਗੇ ਮੁੱਖ ਮਾਰਗਾਂ ‘ਤੇ ਕੰਮ ਕਰ ਰਹੇ ਸੀ ਤਾਂ ਜੋ ਉਨ੍ਹਾਂ ਨੂੰ ਲੰਘਣਯੋਗ ਬਣਾਇਆ ਜਾ ਸਕੇ।ਇਹਨਾਂ ਕੋਸ਼ਿਸ਼ਾਂ ਦੇ ਬਾਵਜੂਦ, ਸਨੋਅਫਾਲ ਅਤੇ ਬਰਫ ਨਾਲ ਭਰੀਆਂ ਸਥਿਤੀਆਂ ਨੇ ਡਰਾਈਵਿੰਗ ਨੂੰ ਜੋਖਮ ਭਰਿਆ ਬਣਾ ਦਿੱਤਾ, ਡਰਾਈਵਰਾਂ ਨੂੰ ਸਾਵਧਾਨੀ ਵਰਤਣ ਅਤੇ ਸੜਕ ਤੇ ਉੱਤਰਨ ਤੋਂ ਪਹਿਲਾਂ ਆਪਣੇ ਵਾਹਨਾਂ ਤੋਂ ਬਰਫ ਦੀ ਚਾਦਰ ਹਟਾਉਣੀ ਪਈ। ਦੱਸਦਈਏ ਕਿ ਬਰਫ਼ਬਾਰੀ ਦੀ ਚੇਤਾਵਨੀ ਦੁਪਹਿਰ ਨੂੰ ਹਟਾ ਲਈ ਗਈ ਸੀ, ਪਰ ਮੌਸਮ ਵਿਗਿਆਨੀਆਂ ਨੇ ਲਗਾਤਾਰ ਠੰਡੀ ਹਵਾ ਦੀ ਚੇਤਾਵਨੀ ਦਿੱਤੀ ਹੈ, ਜਿਸ ਨਾਲ ਪੂਰੇ ਹਫ਼ਤੇ ਵਿੱਚ ਹੋਰ ਬਰਫ਼ ਪੈ ਸਕਦੀ ਹੈ।ਇਸ ਦੌਰਾਨ ਰਾਈਡਸ਼ੇਅਰ ਸੇਵਾਵਾਂ ਦੀਆਂ ਮੰਗਾਂ ਹੋਰ ਵੀ ਜ਼ਿਆਦਾ ਵਧ ਗਈਆਂ ਜਿਸ ਨਾਲ ਕਿਰਾਏ ਵਿੱਚ ਵੀ ਵਾਧਾ ਦੇਖਿਆ ਗਿਆ ਅਤੇ ਉਡੀਕ ਸਮੇਂ ਨੂੰ ਵੀ 18 ਘੰਟਿਆਂ ਤੱਕ ਵਧਾ ਦਿੱਤਾ ਗਿਆ।