ਓਟਵਾ ਨੌਜਵਾਨਾਂ ਲਈ ਨਵੇਂ ਮਾਨਸਿਕ ਸਿਹਤ ਫੰਡ ਲਈ ਪ੍ਰੋਜੈਕਟ ਪਿੱਚਾਂ ਦੀ ਕਰ ਰਿਹਾ ਹੈ ਮੰਗ। ਸਿਹਤ ਅਤੇ ਨਸ਼ਾਖੋਰੀ ਮੰਤਰੀ ਯਾਰਾ ਸਾਕਸ ਮਾਨਸਿਕ ਸਿਹਤ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੌਜਵਾਨ ਕੈਨੇਡੀਅਨਾਂ ਦੀ ਸਹਾਇਤਾ ਲਈ ideas ਦੀ ਮੰਗ ਕਰ ਰਹੀ ਹੈ।ਦੱਸਦਈਏ ਕਿ ਫੈਡਰਲ ਸਰਕਾਰ ਉਹਨਾਂ ਪ੍ਰੋਜੈਕਟਾਂ ਲਈ $500 ਮਿਲੀਅਨ ਡਾਲਰ ਵੰਡਣ ਦੀ ਯੋਜਨਾ ਬਣਾ ਰਹੀ ਹੈ, ਜੋ ਪ੍ਰਾਈਵੇਟ ਮਾਨਸਿਕ ਸਿਹਤ ਦੇਖਭਾਲ ਸੇਵਾਵਾਂ ਨੂੰ ਬਰਦਾਸ਼ਤ ਕਰਨ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਦੀ ਮਦਦ ਕਰਦੇ ਹਨ।ਜ਼ਿਕਰਯੋਗ ਹੈ ਕਿ ਇਹ ਫੰਡਿੰਗ spring federal ਬਜਟ ਵਿੱਚ ਐਲਾਨ ਕੀਤੇ ਗਏ ਪੰਜ-ਸਾਲ ਦੇ ਯੂਥ ਮਾਨਸਿਕ ਸਿਹਤ ਫੰਡ ਤੋਂ ਆਉਂਦੀ ਹੈ, ਜਿਸ ਵਿੱਚ ਤਣਾਅ, ਚਿੰਤਾ ਅਤੇ depression ਨਾਲ ਨਜਿੱਠਣ ਲਈ ਨੌਜਵਾਨਾਂ ਨੂੰ ਜੀਵਨ ਦੀ ਉੱਚ ਕੀਮਤ ਅਤੇ ਵਿਸ਼ਵਵਿਆਪੀ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਿਥੇ ਸਰਕਾਰ ਦਾ ਕਹਿਣਾ ਹੈ ਕਿ ਇਹ ਫੰਡ ਸੱਭਿਆਚਾਰਕ ਤੌਰ ‘ਤੇ ਸੰਬੰਧਿਤ ਸਵਦੇਸ਼ੀ ਪ੍ਰੋਗਰਾਮਿੰਗ ਦਾ ਸਮਰਥਨ ਕਰੇਗਾ।ਉਥੇ ਹੀ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਲਗਭਗ ਦੋ ਤਿਹਾਈ ਮਾਨਸਿਕ ਸਿਹਤ ਵਿਕਾਰ, ਲੋਕਾਂ ਦੇ 25 ਸਾਲ ਦੇ ਹੋਣ ਤੋਂ ਪਹਿਲਾਂ ਸਾਹਮਣੇ ਆਉਂਦੇ ਹਨ।ਦੱਸਦਈਏ ਕਿ ਵਿਭਾਗ 22 ਜਨਵਰੀ ਤੱਕ ਪ੍ਰੋਜੈਕਟ ਪ੍ਰਸਤਾਵਾਂ ਨੂੰ ਸਵੀਕਾਰ ਕਰੇਗਾ।