ਬਾਈਡੇਨ ਨੇ ਯੂਕਰੇਨ ਨੂੰ ਰੂਸ ਵਿੱਚ ਅਮਰੀਕਾ ਦੁਆਰਾ ਸਪਲਾਈ ਕੀਤੀਆਂ ਮਿਜ਼ਾਈਲਾਂ ਦੀ ਵਰਤੋਂ ਕਰਨ ਦੀ ਦਿੱਤੀ ਇਜਾਜ਼ਤ। ਰਾਸ਼ਟਰਪਤੀ ਜੋ ਬਿਡੇਨ ਦਾ ਪ੍ਰਸ਼ਾਸਨ ਯੂਕਰੇਨ ਨੂੰ ਰੂਸੀ ਖੇਤਰ ਵਿੱਚ ਡੂੰਘੇ ਹਮਲੇ ਕਰਨ ਲਈ ਯੂਐਸ ਦੁਆਰਾ ਪ੍ਰਦਾਨ ਕੀਤੇ ਗਏ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਵੇਗਾ, ਇਸ ਮਾਮਲੇ ਤੋਂ ਜਾਣੂ ਤਿੰਨ ਸੂਤਰਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਯੂਕਰੇਨ-ਰੂਸ ਸੰਘਰਸ਼ ਵਿੱਚ ਵਾਸ਼ਿੰਗਟਨ ਦੀ ਨੀਤੀ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦੌਰਾਨ ਇਹ ਜਾਣਕਾਰੀ ਸਾਹਮਣੀ ਆਈ ਹੈ। ਸੂਤਰਾਂ ਨੇ ਕਿਹਾ, ਕਿ ਯੂਕਰੇਨ ਆਉਣ ਵਾਲੇ ਦਿਨਾਂ ਵਿੱਚ ਆਪਣੇ ਪਹਿਲੇ ਲੰਬੀ ਦੂਰੀ ਦੇ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਿਸ ਵਿੱਚ ਉਨ੍ਹਾਂ ਨੇ ਕਾਰਜਸ਼ੀਲ ਸੁਰੱਖਿਆ ਚਿੰਤਾਵਾਂ ਦੇ ਕਾਰਨ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ ਹੈ। ਹਾਲਾਂਕਿ ਵ੍ਹਾਈਟ ਹਾਊਸ ਨੇ ਇਸ ਜਾਣਕਾਰੀ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕਾਬਿਲੇਗੌਰ ਹੈ ਕਿ 20 ਜਨਵਰੀ 2025 ਨੂੰ, ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਅਹੁਦਾ ਸੰਭਾਲਣ ਤੋਂ, ਦੋ ਮਹੀਨੇ ਪਹਿਲਾਂ ਸੰਯੁਕਤ ਰਾਜ ਦਾ ਇਹ ਕਦਮ ਯੂਕਰੇਨ ਦੇ ਰਾਸ਼ਟਰਪਤੀ ਵਲੋਡੀਮੀਰ ਜ਼ੇਲੇਨਸਕੀ ਦੁਆਰਾ ਯੂਕਰੇਨ ਦੀ ਫੌਜ ਨੂੰ ਆਪਣੀ ਸਰਹੱਦ ਤੋਂ ਦੂਰ, ਰੂਸੀ ਫੌਜੀ ਟੀਚਿਆਂ ਨੂੰ ਮਾਰਨ ਲਈ ਅਮਰੀਕੀ ਹਥਿਆਰਾਂ ਦੀ ਵਰਤੋਂ ਕਰਨ ਦੀ ਆਗਿਆ ਦੇਣ ਦੀਆਂ ਕਈ ਮਹੀਨਿਆਂ ਦੀਆਂ ਬੇਨਤੀਆਂ ਤੋਂ ਬਾਅਦ ਆਇਆ ਹੈ।