BTV BROADCASTING

ਕਪੂਰਥਲਾ ‘ਚ ਭਰਾ ਨੇ ਲੁੱਟੀ ਭੈਣ ਅਸਮਤ

ਕਪੂਰਥਲਾ ‘ਚ ਭਰਾ ਨੇ ਲੁੱਟੀ ਭੈਣ ਅਸਮਤ

ਪੰਜਾਬ ਦੇ ਕਪੂਰਥਲਾ ਦੇ ਢਿਲਵਾਂ ‘ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਨੌਜਵਾਨ ਨੇ ਆਪਣੀ ਨਾਬਾਲਗ ਭੈਣ ਨੂੰ ਹਵਸ ਦਾ ਸ਼ਿਕਾਰ ਬਣਾਇਆ। ਦੋਸ਼ੀ ਨੌਜਵਾਨ ਪੀੜਤਾ ਦਾ ਮਤਰੇਆ ਭਰਾ ਹੈ। ਪੀੜਤਾ ਦੀ ਸ਼ਿਕਾਇਤ ‘ਤੇ ਥਾਣਾ ਢਿਲਵਾਂ ਦੀ ਪੁਲਸ ਨੇ ਮੁਲਜ਼ਮਾਂ ਖਿਲਾਫ ਬੀਐੱਨਐੱਸ ਦੀ ਧਾਰਾ 65 (1), 6 ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਐਸਐਚਓ ਰਮਨਦੀਪ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਫ਼ਰਾਰ ਹੈ ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਪੀੜਤਾ 11ਵੀਂ ਜਮਾਤ ਦੀ ਵਿਦਿਆਰਥਣ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਉਸ ਨੇ ਦੱਸਿਆ ਕਿ ਸਾਲ 2018 ‘ਚ ਉਸ ਦੀ ਮਾਂ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਪਿਤਾ ਨੇ ਸਾਲ 2019 ‘ਚ ਪਿੰਡ ਫੱਤੂਚੱਕਾ ਦੀ ਰਹਿਣ ਵਾਲੀ ਔਰਤ ਨਾਲ ਵਿਆਹ ਕਰਵਾ ਲਿਆ ਸੀ। ਉਹ ਆਪਣੀ ਮਤਰੇਈ ਮਾਂ ਦੇ ਪਹਿਲੇ ਵਿਆਹ ਤੋਂ ਗੋਦ ਲਿਆ ਲੜਕਾ (ਦੋਸ਼ੀ) ਹੈ। ਦੋਸ਼ੀ ਮਤਰੇਆ ਭਰਾ ਪਹਿਲਾਂ ਹੀ ਉਸ ‘ਤੇ ਬੁਰੀ ਨਜ਼ਰ ਰੱਖ ਰਿਹਾ ਸੀ। ਮੁਲਜ਼ਮ ਨੇ ਉਸ ਨੂੰ ਘਰ ਵਿਚ ਇਕੱਲੀ ਦੇਖ ਕੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਤਿੰਨ ਵਾਰ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਪੀੜਤਾ ਨੇ ਬਦਨਾਮੀ ਦੇ ਡਰੋਂ ਇਹ ਗੱਲ ਕਿਸੇ ਨੂੰ ਨਹੀਂ ਦੱਸੀ।

Related Articles

Leave a Reply