ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡੀ ਰਾਹਤ ਦਿੰਦੇ ਹੋਏ ਅਮਰੀਕਾ ਦੀ ਇਕ ਅਪੀਲ ਅਦਾਲਤ ਨੇ ਵੀਰਵਾਰ ਨੂੰ ਉਨ੍ਹਾਂ ਦੇ ਖਿਲਾਫ ਗੁਪਤ ਦਸਤਾਵੇਜ਼ ਮਾਮਲੇ ‘ਤੇ ਰੋਕ ਲਗਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। 2020 ‘ਚ ਚੋਣਾਂ ਹਾਰਨ ਤੋਂ ਬਾਅਦ ਵ੍ਹਾਈਟ ਹਾਊਸ ਛੱਡਣ ਸਮੇਂ ਟਰੰਪ ‘ਤੇ ਗੁਪਤ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਦਾ ਦੋਸ਼ ਲੱਗਾ ਸੀ। ਵਰਣਨਯੋਗ ਹੈ ਕਿ ਡੋਨਾਲਡ ਟਰੰਪ ਦੁਆਰਾ ਨਿਯੁਕਤ ਜ਼ਿਲ੍ਹਾ ਜੱਜ ਈਲੀਨ ਕੈਨਨ ਨੇ ਜੁਲਾਈ ਵਿਚ ਹੀ ਇਸ ਕੇਸ ਨੂੰ ਖਾਰਜ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਸੀ ਕਿ ਇਸ ਕੇਸ ਦੇ ਵਿਸ਼ੇਸ਼ ਵਕੀਲ ਜੈਕ ਸਮਿਥ ਨੂੰ ਗਲਤ ਤਰੀਕੇ ਨਾਲ ਨਿਯੁਕਤ ਕੀਤਾ ਗਿਆ ਸੀ।
ਜੈਕ ਸਮਿਥ ਨੇ ਰਾਸ਼ਟਰਪਤੀ ਚੋਣਵਿਚ ਟਰੰਪ ਦੀ ਜਿੱਤ ‘ਤੇ ਜ਼ਿਲ੍ਹਾ ਅਦਾਲਤ ਦੇ ਫੈਸਲੇ ਦੇ ਖਿਲਾਫ ਅਪੀਲ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ , ਪਰ ਰਾਸ਼ਟਰਪਤੀ ਚੋਣ ਵਿਚ ਟਰੰਪ ਦੀ ਜਿੱਤ ਤੋਂ ਬਾਅਦ, ਸਮਿਥ ਨੇ ਹੁਣ ਕਾਰਵਾਈ ਨੂੰ ਰੋਕਣ ਦੀ ਅਪੀਲ ਕੀਤੀ ਹੈ। ਇੱਕ ਸੰਘੀ ਜੱਜ ਨੇ ਪਿਛਲੇ ਹਫਤੇ ਸਮਿਥ ਦੀ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਉਲਟਾਉਣ ਦੀ ਸਾਜ਼ਿਸ਼ ਰਚਣ ਲਈ ਟਰੰਪ ਦੇ ਖਿਲਾਫ ਕੇਸ ਨੂੰ ਰੋਕਣ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਸੀ। ਵਰਣਨਯੋਗ ਹੈ ਕਿ ਅਮਰੀਕੀ ਨਿਆਂ ਵਿਭਾਗ ਦੀ ਮੌਜੂਦਾ ਰਾਸ਼ਟਰਪਤੀ ‘ਤੇ ਮੁਕੱਦਮਾ ਨਾ ਚਲਾਉਣ ਦੀ ਲੰਬੇ ਸਮੇਂ ਤੋਂ ਨੀਤੀ ਹੈ। ਟਰੰਪ ‘ਤੇ ਸੰਯੁਕਤ ਰਾਜ ਨੂੰ ਧੋਖਾ ਦੇਣ ਅਤੇ ਅਧਿਕਾਰਤ ਕਾਰਵਾਈ ਵਿਚ ਰੁਕਾਵਟ ਪਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਸੀ।