BTV BROADCASTING

EMS Whistleblowers ਨੇ ਘੱਟ ਸਟਾਫ਼ ਨੂੰ ਲੈ ਕੇ ਜਤਾਈ ਚਿੰਤਾ, ਕਿਹਾ ਹਜ਼ਾਰਾਂ ਕੈਲਗਰੀ Zone ਐਂਬੂਲੈਂਸਾ ਪਈਆਂ ਖਾਲੀ

EMS Whistleblowers ਨੇ ਘੱਟ ਸਟਾਫ਼ ਨੂੰ ਲੈ ਕੇ ਜਤਾਈ ਚਿੰਤਾ, ਕਿਹਾ ਹਜ਼ਾਰਾਂ ਕੈਲਗਰੀ Zone ਐਂਬੂਲੈਂਸਾ ਪਈਆਂ ਖਾਲੀ

EMS Whistleblowers ਨੇ ਘੱਟ ਸਟਾਫ਼ ਨੂੰ ਲੈ ਕੇ ਜਤਾਈ ਚਿੰਤਾ, ਕਿਹਾ ਹਜ਼ਾਰਾਂ ਕੈਲਗਰੀ Zone ਐਂਬੂਲੈਂਸਾ ਪਈਆਂ ਖਾਲੀ।ਅਲਬਰਟਾ ਹੈਲਥ ਸਰਵਿਸਿਜ਼ (ਏ.ਐਚ.ਐਸ.) ਦੇ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਕੈਲਗਰੀ ਨੇ “ਰੈੱਡ ਅਲਰਟ” ਦੀ ਸੰਖਿਆ ਨੂੰ ਘਟਾਉਣ ਵਿੱਚ ਚੰਗੀ ਤਰੱਕੀ ਕੀਤੀ ਹੈ, ਜਦੋਂ ਕੋਈ ਐਂਬੂਲੈਂਸ ਰਿਸਪੋੰਡ ਕਰਨ ਲਈ ਫ੍ਰੀ ਨਹੀਂ ਹੁੰਦੀ। ਹਾਲਾਂਕਿ, ਕੁਝ ਅੰਦਰੂਨੀ ਲੋਕਾਂ ਦਾ ਕਹਿਣਾ ਹੈ ਕਿ ਇਹ ਡੇਟਾ ਪੂਰੀ ਤਸਵੀਰ ਨਹੀਂ ਦਿਖਾ ਰਿਹਾ ਹੈ, ਕਿਉਂਕਿ ਬਹੁਤ ਸਾਰੇ ਮਰੀਜਾਂ ਨੂੰ ਅਜੇ ਵੀ ਐਂਬੂਲੈਂਸਾਂ ਲਈ ਬਹੁਤ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ।ਇਹਨਾਂ ਅੰਕੜਿਆਂ ਮੁਤਾਬਕ 1 ਜਨਵਰੀ ਤੋਂ 30 ਸਤੰਬਰ ਤੱਕ, ਕੈਲਗਰੀ ਨੇ ਕੁੱਲ 43.9 ਮਿੰਟਾਂ ਵਿੱਚ 35 ਰੈੱਡ ਅਲਰਟ ਰਿਕਾਰਡ ਕੀਤੇ, ਜੋ ਕਿ 2023 ਵਿੱਚ ਉਸੇ ਸਮੇਂ ਲਈ ਕੁੱਲ 712.4 ਮਿੰਟ ਦੀਆਂ 514 ਰੈੱਡ ਅਲਰਟਾਂ ਤੋਂ ਇੱਕ ਮਹੱਤਵਪੂਰਨ ਕਮੀ ਨੂੰ ਦਰਸਾਉਂਦਾ ਹੈ।ਪਰ ਉਸੇ ਸਮੇਂ ਦੌਰਾਨ, ਕੈਲਗਰੀ ਜ਼ੋਨ ਵਿੱਚ 13,325 “ਆਰੇਂਜ ਅਲਰਟ” ਰਿਪੋਰਟ ਕੀਤੇ ਗਏ ਸੀ, ਜਿਸ ਵਿੱਚ ਕੁੱਲ 102 ਘੰਟੇ ਸ਼ਹਿਰ ਵਿੱਚ ਸਿਰਫ਼ ਇੱਕ ਤੋਂ ਤਿੰਨ ਐਂਬੂਲੈਂਸਾਂ ਬਚੀਆਂ। 2024 ਵਿੱਚ, ਕੁੱਲ 7,816 ਲੋਕ ਜਿਨ੍ਹਾਂ ਨੇ ਉਸ ਸਮਾਂ-ਸੀਮਾ ਦੌਰਾਨ ਐਂਬੂਲੈਂਸ ਲਈ ਕੋਲ ਕੀਤੀ ਸੀ, ਉਹਨਾਂ ਦੀ ਕਾਲ ਵੀ “ਪੈਨਡਿੰਗ” ਵਿੱਚ ਚਲੀ ਗਈ ਸੀ, ਜਿਸ ਵਿੱਚ ਪੈਰਾਮੈਡਿਕਸ ਉਹਨਾਂ ਨੂੰ ਉਦੋਂ ਤੱਕ ਨਹੀਂ ਭੇਜੇ ਗਏ ਜਦੋਂ ਤੱਕ EMS ਕੋਲ ਸੜਕ ‘ਤੇ ਹੋਰ ਟਰੱਕ ਉਪਲਬਧ ਨਹੀਂ ਹੋਏ।ਪਰ EMS Whistleblowers ਦਾ ਕਹਿਣਾ ਹੈ ਕਿ ਸਮੱਸਿਆ ਐਂਬੂਲੈਂਸਾਂ ਦੀ ਘਾਟ ਕਾਰਨ ਨਹੀਂ, ਸਗੋਂ ਸਟਾਫ ਦੀ ਘਾਟ ਕਾਰਨ ਪੈਦਾ ਹੋ ਰਹੀ ਹੈ।ਅਲਬਰਟਾ ਹੈਲਥ ਸਰਵਿਸਿਜ਼ ਕਰਮਚਾਰੀ ਪੋਰਟਲ ਤੋਂ ਇੱਕ ਕਨੇਡੀਅਨ ਮੀਡੀਆ ਦੁਆਰਾ ਪ੍ਰਾਪਤ ਕੀਤੇ ਅੰਦਰੂਨੀ ਦਸਤਾਵੇਜ਼ਾਂ ਦੇ ਅਨੁਸਾਰ, 13 ਨਵੰਬਰ ਤੱਕ, ਕ੍ਰਿਸਮਿਸ ਡੇਅ ਲਈ ਪਹਿਲਾਂ ਹੀ 72 ਖਾਲੀ ਪੈਰਾਮੈਡਿਕ ਸ਼ਿਫਟਾਂ ਅਤੇ ਨਵੇਂ ਸਾਲ ਦੀ ਸ਼ਾਮ ਲਈ 95 ਖਾਲੀ ਸ਼ਿਫਟਾਂ ਹਨ।ਹਾਲਾਂਕਿ AHS ਨੇ ਇਹਨਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਕਿਸੇ ਵੀ ਰੇੱਡ ਅਲਰਟ ਨੂੰ ਓਰੇਂਜ ਅਲਰਟਸ ਵਜੋਂ ਗਲਤ ਸ਼੍ਰੇਣੀਬੱਧ ਕਰ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਗੱਲ ਨੂੰ ਨੋਟ ਕਰਦਿਆਂ ਦੱਸਿਆ ਕਿ 7,816 ਬਕਾਇਆ ਕਾਲਾਂ ਹੋਣ ਦਾ ਮਤਲਬ ਇਹ ਨਹੀਂ ਹੈ, ਕਿ 35 ਤੋਂ ਵੱਧ ਵਾਰ red alerts ਸੀ ਜਦੋਂ ਕੋਈ ਐਂਬੂਲੈਂਸ ਉਪਲਬਧ ਨਹੀਂ ਸੀ। ਦੂਜੇ ਸ਼ਬਦਾਂ ਵਿਚ, ਕਹੀਏ ਤਾਂ AHS ਦਾ ਕਹਿਣਾ ਹੈ ਕਿ ਭਾਵੇਂ ਹਜ਼ਾਰਾਂ ਕਾਲਾਂ ਪੈਨਡਿੰਗ ਵਿੱਚ ਸੀ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਕਈ ਵਾਰ ਐਂਬੂਲੈਂਸ ਪੂਰੀ ਤਰ੍ਹਾਂ ਅਣਉਪਲਬਧ ਸੀ

Related Articles

Leave a Reply