BTV BROADCASTING

Ontario cities ਸਕੂਲਾਂ, ਪੂਜਾ ਸਥਾਨਾਂ ਦੇ ਨੇੜੇ ਵਿਰੋਧ ਪ੍ਰਦਰਸ਼ਨਾਂ ‘ਤੇ ਪਾਬੰਦੀ ਲਗਾਉਣ ਲਈ bylaws ‘ਤੇ ਕਰ ਰਹੀ ਵਿਚਾਰ

Ontario cities ਸਕੂਲਾਂ, ਪੂਜਾ ਸਥਾਨਾਂ ਦੇ ਨੇੜੇ ਵਿਰੋਧ ਪ੍ਰਦਰਸ਼ਨਾਂ ‘ਤੇ ਪਾਬੰਦੀ ਲਗਾਉਣ ਲਈ bylaws ‘ਤੇ ਕਰ ਰਹੀ ਵਿਚਾਰ

ਜਿਵੇਂ ਕਿ ਬਰੈਂਪਟਨ, ਓਨਟਾਰੀਓ ਵਿੱਚ ਇੱਕ ਹਿੰਦੂ ਮੰਦਿਰ ਦੇ ਬਾਹਰ ਦੋ ਦਿਨਾਂ ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਨਤੀਜਿਆਂ ਨਾਲ ਨਜਿੱਠ ਕੇ ਹੱਟਿਆ ਹੈ,

ਓਨਟਾਰੀਓ ਦੇ ਹੋਰ ਸ਼ਹਿਰ ਵੀ ਅਜਿਹਾ ਸਥਾਨਕ ਕਾਨੂੰਨ ਬਣਾਉਣ ਬਾਰੇ ਵਿਚਾਰ ਕਰ ਰਹੇ ਹਨ ਜੋ ਸਕੂਲਾਂ, ਹਸਪਤਾਲਾਂ ਅਤੇ ਪੂਜਾ ਸਥਾਨਾਂ ਵਰਗੀਆਂ ਸੰਸਥਾਵਾਂ ਦੇ ਨੇੜੇ ਵਿਰੋਧ ਪ੍ਰਦਰਸ਼ਨਾਂ ‘ਤੇ ਪਾਬੰਦੀ ਲਗਾਉਣਗੇ।

ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਹੈ ਕਿ ਉਹ ਹਿੰਦੂ ਸਭਾ ਮੰਦਰ ਦੇ ਬਾਹਰ ਇਸ ਐਤਵਾਰ ਨੂੰ ਸੈਂਕੜੇ ਪ੍ਰਦਰਸ਼ਨਕਾਰੀਆਂ ਦੇ ਇਕੱਠੇ ਹੋਣ ਕਾਰਨ ਹਿੰਸਾ ਭੜਕਣ ਤੋਂ ਬਾਅਦ,

ਸਿਟੀ ਕੌਂਸਲ ਕੋਲ ਅਜਿਹੇ bylaws ‘ਤੇ ਵਿਚਾਰ ਕਰਨ ਲਈ ਪ੍ਰਸਤਾਵ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਹ ਪ੍ਰਦਰਸ਼ਨ, ਸਿੱਖ ਵੱਖਵਾਦੀਆਂ ਦੁਆਰਾ ਸ਼ੁਰੂ ਕੀਤਾ ਗਿਆ ਸੀ, ਜੋ ਖਾਲਿਸਤਾਨ ਨਾਮ ਦੀ ਇੱਕ ਸੁਤੰਤਰ ਰਾਸ਼ਟਰ ਦੀ ਮੰਗ ਕਰਦੇ ਹਨ।

ਜਿਥੇ ਇਸ ਮਾਮਲੇ ਵਿੱਚ ਤਿੰਨ ਗ੍ਰਿਫਤਾਰੀਆਂ ਹੋਈਆਂ ਅਤੇ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਸਸਪੈਂਡ ਕੀਤਾ ਗਿਆ। ਜਿਸ ਤੋਂ ਬਾਅਦ ਸੋਮਵਾਰ ਰਾਤ ਨੂੰ ਹੀ ਮੰਦਰ ਵਿੱਚ ਹਿੰਦੂਆਂ ਵਲੋਂ ਇੱਕ ਜਵਾਬੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਪੁਲਿਸ ਨੇ ਦੋਸ਼ ਲਗਾਇਆ ਕਿ ਭੀੜ ਵਿੱਚ ਕੁਝ ਹਥਿਆਰ ਲੈ ਕੇ ਪਹੁੰਚੇ ਸੀ ਅਤੇ ਆਉਣ-ਜਾਣ ਵਾਲੇ ਲੋਕਾਂ ‘ਤੇ ਚੀਜ਼ਾਂ ਸੁੱਟ ਰਹੇ ਸੀ।

ਦੱਸਦਈਏ ਕਿ ਵਾਨ, ਓਨਟਾਰੀਓ ਦੀ ਗੁਆਂਢੀ ਮਿਉਂਸਪੈਲਿਟੀ ਵਿੱਚ, ਸਿਟੀ ਕੌਂਸਲ ਨੇ ਜੂਨ ਵਿੱਚ ਸਰਬਸੰਮਤੀ ਨਾਲ ਇੱਕ ਅਜਿਹੇ ਹੀ bylaw ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਵਿੱਚ “ਕਮਜ਼ੋਰ ਸਮਾਜਿਕ ਬੁਨਿਆਦੀ ਢਾਂਚੇ” ਦੇ 100 ਮੀਟਰ ਦੇ ਦਾਇਰੇ ਵਿੱਚ “ਇੱਕ ਪਰੇਸ਼ਾਨੀ ਪੈਦਾ ਕਰਨ ਵਾਲੇ ਪ੍ਰਦਰਸ਼ਨ ਨੂੰ ਆਯੋਜਿਤ ਕਰਨ ਜਾਂ ਇਸ ਵਿੱਚ ਹਿੱਸਾ ਲੈਣ” ‘ਤੇ ਪਾਬੰਦੀ ਲਗਾਈ ਗਈ ਜਿਵੇਂ ਕਿ ਪੂਜਾ ਸਥਾਨ, ਸਕੂਲ, ਬੱਚਿਆਂ ਦੀ ਦੇਖਭਾਲ ਦਾ ਕੇਂਦਰ ਜਾਂ ਹਸਪਤਾਲ।

Related Articles

Leave a Reply