ਅਮੈਰੀਕਾ ਦੀ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਦੀ ਨਿਰਣਾਇਕ ਜਿੱਤ ਦੇ ਮੱਦੇਨਜ਼ਰ ਬੀਤੇ ਦਿਨ ਤੋਂ ਹੀ ਕੈਨੇਡਾ ਜਾਣ ਬਾਰੇ ਯੂਐਸ ਸਰਚ ਇੰਜਨ ਦੇ ਸਵਾਲਾਂ ਵਿੱਚ ਵਾਧਾ ਦੇਖਿਆ ਗਿਆ ਹੈ।
ਗੂਗਲ ਦੇ ਅਨੁਸਾਰ, “move to canada” ਦੀ ਸਰਚ ਮੰਗਲਵਾਰ ਰਾਤ ਤੋਂ ਹੀ ਉੱਪਰ ਵੱਲ ਵਧਣੀ ਸ਼ੁਰੂ ਹੋ ਗਈ, ਜਦੋਂ ਤੋਂ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਲੱਗ ਪਏ।
ਅਤੇ ਰਾਤੋ-ਰਾਤ ਇਹ ਸਰਚ ਹੋਰ ਵੀ ਜ਼ਿਆਦਾ ਵਧ ਗਈ ਅਤੇ ਬੀਤੇ ਦਿਨ ਸਵੇਰੇ 6 ਵਜੇ ਦੇ ਆਸ-ਪਾਸ ਇਹ ਸਿਖਰ ‘ਤੇ ਪਹੁੰਚ ਗਈ ਜਦੋਂ ਲੋਕਾਂ ਨੂੰ ਟਰੰਪ ਦੀ ਜਿੱਤ ਬਾਰੇ ਪੱਤਾ ਲੱਗਿਆ।
ਖਬਰਾਂ ਮੁਤਾਬਕ ਵਰਮੌਂਟ, ਮੇਨ, ਨਿਊ ਹੈਂਪਸ਼ਰ, ਓਰੇਗਨ ਅਤੇ ਮਿਨੇਸੋਟਾ – ਰਾਜਾਂ ਵਿੱਚ ਜਿੱਥੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਜਿੱਤ ਪ੍ਰਾਪਤ ਕੀਤੀ, ਵਿੱਚ ਖੋਜ ਦੀ ਦਿਲਚਸਪੀ ਸਭ ਤੋਂ ਵੱਧ ਦੇਖੀ ਗਈ ਹੈ।
ਇਹਨਾਂ ਵਿੱਚੋਂ ਹੋਰ ਸੰਬੰਧਿਤ ਖੋਜਾਂ ਵਿੱਚ ” ਅਮੈਰੀਕਾ ਤੋਂ ਕੈਨੇਡਾ ਕਿਵੇਂ ਆਵਾਸ ਕਰ ਸਕਦੇ ਹਾਂ, ਕੈਨੇਡਾ ਵਿੱਚ ਰਹਿਣ ਲਈ ਸਭ ਤੋਂ ਵਧੀਆਂ ਥਾਂ, ਅਤੇ ਕੈਨੇਡਾ ਦਾ ਵੀਜ਼ਾਂ ਕਿਵੇਂ ਪ੍ਰਾਪਤ ਕਰਨਾ ਹੈ, ਸ਼ਾਮਲ ਹਨ।
ਗੂਗਲ ਮੁਤਾਬਕ ਕੁਝ ਹੋਰ ਦੇਸ਼ਾਂ ਨੇ ਵੀ ਅਮਰੀਕਾ ਦੇ ਨਿਵਾਸੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜੋ ਕਿਤੇ ਹੋਰ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ।
ਯੂਐਸ ਉਪਭੋਗਤਾਵਾਂ ਨੇ ਆਸਟ੍ਰੇਲੀਆ, ਸਵਿਟਜ਼ਰਲੈਂਡ, ਡੈਨਮਾਰਕ ਅਤੇ ਨੋਰਵੇ ਜਾਣ ਦੇ ਤਰੀਕਿਆਂ ਦੀ ਵੀ ਖੋਜ ਕੀਤੀ।