ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮੈਰੀਕਾ ਦੇ ਰਾਸ਼ਟਰਪਤੀ ਚੋਣ ਦੀ ਨਿਰਣਾਇਕ ਜਿੱਤ ਦੀ ਡੋਨਾਲਡ ਟਰੰਪ ਨੂੰ ਵਧਾਈ ਦਿੱਤੀ, ਜਿਸ ਨਾਲ ਉਹ ਵਧਾਈ ਦੇਣ ਵਾਲੇ ਵਿਸ਼ਵ ਆਗੂਆਂ ਦੀ ਲਿਸਟ ਵਿੱਚ ਸ਼ਾਮਲ ਹੋ ਗਏ।
ਟਰੂਡੋ ਨੇ ਐਕਸ ਤੇ ਟਵੀਟ ਕਰਦੇ ਹੋਏ ਲਿੱਖਿਆ, ਡੋਨਾਲਡ ਟਰੰਪ ਨੂੰ ਸੰਯੁਕਤ ਰਾਜ ਦਾ ਰਾਸ਼ਟਰਪਤੀ ਚੁਣੇ ਜਾਣ ਤੇ ਵਧਾਈ। ਇਸ ਤੋਂ ਅੱਗੇ ਉਨ੍ਹਾਂ ਨੇ ਲਿਖਿਆ- ਕੈਨੇਡਾ- ਅਮੈਰੀਕਾ ਦੀ ਦੋਸਤੀ ਤੋਂ ਦੁਨੀਆ ਈਰਖਾ ਕਰਦੀ ਹੈ। ਮੈਂ ਜਾਣਦਾ ਹਾਂ ਕਿ ਰਾਸ਼ਟਰਪਤੀ ਟਰੰਪ
ਅਤੇ ਮੈਂ, ਸਾਡੇ ਦੋਵਾਂ ਦੇਸ਼ਾਂ ਲਈ ਵਧੇਰੇ ਮੌਕਿਆਂ ਤੇ, ਖੁਸ਼ਹਾਲੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਾਂਗੇ।
ਇਸ ਦੇ ਨਾਲ-ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਓਫੀਸ਼ੀਅਲ ਬਿਆਨ ਵੀ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ ਨੇ ਰਾਸ਼ਟਰਪਤੀ ਵਜੋਂ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਕੈਨੇਡਾ ਅਤੇ ਅਮਰੀਕਾ ਨੇ ਮਿਲ ਕੇ ਜੋ ਕੰਮ ਕੀਤੇ ਉਨ੍ਹਾਂ ਨੂੰ ਉਜਾਗਰ ਕੀਤਾ।
ਟਰੂਡੋ ਨੇ ਇਸ ਦੌਰਾਨ ਮੁੱਖ ਪ੍ਰਾਪਤੀਆਂ ਵਿੱਚੋਂ ਇੱਕ ਜਿਸਦਾ ਉਨ੍ਹਾਂ ਨੇ ਇਸ਼ਾਰਾ ਕੀਤਾ ਕਿ, ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤੇ, ਜਿਸ ਨੂੰ CUSMA ਕਿਹਾ ਜਾਂਦਾ ਹੈ,
ਕੈਨੇਡਾ, ਯੂ.ਐੱਸ., ਅਤੇ ਮੈਕਸੀਕੋ ਵਿਚਕਾਰ ਵਪਾਰਕ ਸਮਝੌਤਾ ਦੀ ਸਫਲ ਗੱਲਬਾਤ ਰਹੀ ਹੈ।
ਦੱਸਦਈਏ ਕਿ ਇਸ ਸਮਝੌਤੇ ਨੇ NAFTA ਦੀ ਥਾਂ ਲੈ ਲਈ, ਜਿਸ ਵਿੱਚ ਤਿੰਨ ਦੇਸ਼ਾਂ ਵਿਚਕਾਰ ਵਪਾਰ ਨੂੰ ਨਿਰਵਿਘਨ ਅਤੇ ਨਿਰਪੱਖ ਰੱਖਣ ਵਿੱਚ ਇਸ ਸਮਝੌਤੇ ਨੇ ਮਦਦ ਕੀਤੀ।
ਬਾਅਦ ਵਿੱਚ ਓਟਵਾ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ, ਟਰੂਡੋ ਨੇ ਕਿਹਾ ਕਿ ਟਰੰਪ ਲਈ “ਨਿਰਣਾਇਕ ਜਿੱਤ” ਤੋਂ ਬਾਅਦ, ਦੋਵੇਂ ਧਿਰਾਂ ਨੋਰਥ ਅਮੈਰੀਕਾ ਦੇ ਆਰਥਿਕ ਮੌਕਿਆਂ ਨੂੰ ਮਜ਼ਬੂਤ ਕਰਨ ਅਤੇ ਖੇਤਰ ਨੂੰ ਵਿਸ਼ਵ ਭਰ ਵਿੱਚ ਮੌਜੂਦ, ਵੱਖ-ਵੱਖ ਚੁਣੌਤੀਆਂ ਤੋਂ ਬਚਾਉਣ ਲਈ ਯਤਨਸ਼ੀਲ ਰਹਿਣਗੀਆਂ।