BTV BROADCASTING

2009 ਤੋਂ ਲਾਪਤਾ ਮਨੁੱਖ ਦਾ ਪਿੰਜਰ 15 ਸਾਲ ਬਾਅਦ ਫਰਾਂਸੀਸੀ ਘਰ ਦੇ ਐਟੀਕ ਤੋਂ ਮਿਲਿਆ

2009 ਤੋਂ ਲਾਪਤਾ ਮਨੁੱਖ ਦਾ ਪਿੰਜਰ 15 ਸਾਲ ਬਾਅਦ ਫਰਾਂਸੀਸੀ ਘਰ ਦੇ ਐਟੀਕ ਤੋਂ ਮਿਲਿਆ

2009 ਤੋਂ ਲਾਪਤਾ ਮਨੁੱਖ ਦਾ ਪਿੰਜਰ 15 ਸਾਲ ਬਾਅਦ ਫਰਾਂਸੀਸੀ ਘਰ ਦੇ ਐਟੀਕ ਤੋਂ ਮਿਲਿਆਅਰਸਟ੍ਰੌਫ, ਫਰਾਂਸ ਵਿੱਚ ਨਵੇਂ ਮਕਾਨ ਮਾਲਕਾਂ ਨੂੰ ਮੁਰੰਮਤ ਕਰਦੇ ਸਮੇਂ ਇੱਕ ਆਊਟਬਿਲਡਿੰਗ ਦੇ ਐਟਿਕ ਵਿੱਚੋਂ ਇੱਕ ਪਿੰਜਰ ਮਿਲਿਆ। ਜਿਸ ਨੂੰ ਲੈ ਕੇ ਮੰਨਿਆ ਜਾਂਦਾ ਹੈ ਕਿ ਇਹ ਅਵਸ਼ੇਸ਼ ਪ੍ਰੋਪਰਟੀ ਦੇ ਪਿਛਲੇ ਮਾਲਕ ਦੇ ਹਨ, ਜੋ 2009 ਵਿੱਚ ਗਾਇਬ ਹੋ ਗਿਆ ਸੀ।ਖਬਰਾਂ ਮੁਤਾਬਕ ਪਿੰਜਰ ਦੇ ਨੇੜਿਓਂ ਇੱਕ ਰੱਸੀ ਵੀ ਮਿਲੀ ਹੈ ਜਿਸ ਤੋਂ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਨੇ ਉਸ ਸਮੇਂ ਖੁਦਕੁਸ਼ੀ ਕੀਤੀ ਹੋ ਸਕਦੀ ਹੈ। ਇਸ ਦੌਰਾਨ ਉਸ ਘਰ ਦੇ ਕਮਰੇ, ਜੋ ਕਿ ਲਗਭਗ invisible ਟ੍ਰੈਪ ਡੋਰ ਦੁਆਰਾ ਹੀ ਪਹੁੰਚਯੋਗ ਸੀ, ਨੇ ਹੁਣ ਤੱਕ ਉਸ ਵਿਅਕਤੀ ਦੇ ਅਵਸ਼ੇਸ਼ਾਂ ਨੂੰ conceal ਕਰਕੇ ਰੱਖਿਆ ਹੋਇਆ ਸੀ।ਰਿਪੋਰਟ ਮੁਤਾਬਕ ਲਾਪਤਾ ਵਿਅਕਤੀ, 1927 ਵਿੱਚ ਪੈਦਾ ਹੋਇਆ ਸੀ, ਜਿਸ ਦੀ ਜਾਂਚ 2016 ਵਿੱਚ ਕੇਸ ਬੰਦ ਹੋਣ ਤੱਕ ਪੁਲਿਸ ਦੁਆਰਾ ਕੀਤੀ ਗਈ ਸੀ। 2021 ਵਿੱਚ, ਉਸ ਦਾ ਕੋਈ ਸੁਰਾਗ ਨਾ ਮਿਲਣ ਤੋਂ ਬਾਅਦ, ਉਸਨੂੰ ਕਾਨੂੰਨੀ ਤੌਰ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਅਤੇ ਹੁਣ ਇਸ ਪਿੰਜਰ ਦੀ ਬਰਾਮਦਗੀ ਤੋਂ ਬਾਅਦ ਸ਼ਨਾਖਤ ਦੀ ਪੁਸ਼ਟੀ ਕਰਨ ਲਈ ਪੋਸਟਮਾਰਟਮ ਅਤੇ ਡੀਐਨਏ ਜਾਂਚ ਲਈ ਸਟ੍ਰਾਸਬਰਗ ਇੰਸਟੀਚਿਊਟ ਆਫ਼ ਫੋਰੈਂਸਿਕ ਮੈਡੀਸਨ ਨੂੰ ਭੇਜਿਆ ਗਿਆ, ਜਿਸ ਦੀ ਪਛਾਣ ਵਿਅਕਤੀ ਦੇ ਬਚੇ ਹੋਏ ਰਿਸ਼ਤੇਦਾਰਾਂ ਦੇ ਨਮੂਨਿਆਂ ਦੀ ਵਰਤੋਂ ਕਰਦੇ ਹੋਏ ਕੀਤੀ ਜਾਵੇਗੀ।

Related Articles

Leave a Reply