BTV BROADCASTING

ਵਧਦੇ ਤਣਾਅ ਦਰਮਿਆਨ ਬਰੈਂਪਟਨ ਹਿੰਦੂ ਮੰਦਿਰ ਨੇੜੇ ਭਾਰਤ-ਪੱਖੀ ਵਿਰੋਧ ਪ੍ਰਦਰਸ਼ਨ ਦੌਰਾਨ ਦਿਖਾਈ ਦਿੱਤੇ ਹਥਿਆਰ

ਵਧਦੇ ਤਣਾਅ ਦਰਮਿਆਨ ਬਰੈਂਪਟਨ ਹਿੰਦੂ ਮੰਦਿਰ ਨੇੜੇ ਭਾਰਤ-ਪੱਖੀ ਵਿਰੋਧ ਪ੍ਰਦਰਸ਼ਨ ਦੌਰਾਨ ਦਿਖਾਈ ਦਿੱਤੇ ਹਥਿਆਰ

ਵਧਦੇ ਤਣਾਅ ਦਰਮਿਆਨ ਬਰੈਂਪਟਨ ਹਿੰਦੂ ਮੰਦਿਰ ਨੇੜੇ ਭਾਰਤ-ਪੱਖੀ ਵਿਰੋਧ ਪ੍ਰਦਰਸ਼ਨ ਦੌਰਾਨ ਦਿਖਾਈ ਦਿੱਤੇ ਹਥਿਆਰ। ਬੀਤੇ ਦਿਨ ਪੀਲ ਪੁਲਿਸ ਨੇ ਬਰੈਂਪਟਨ ਵਿੱਚ ਹਿੰਦੂ ਸਭਾ ਮੰਦਰ ਦੇ ਨੇੜੇ ਇੱਕ ਪ੍ਰਦਰਸ਼ਨ ਵਿੱਚ ਕਥਿਤ ਤੌਰ ‘ਤੇ ਹਥਿਆਰਾਂ ਦੇਖੇ ਜਾਣ ਤੋਂ ਬਾਅਦ ਇੱਕ ਜਨਤਕ ਸੁਰੱਖਿਆ ਚੇਤਾਵਨੀ ਜਾਰੀ ਕੀਤੀ।ਇਹ ਪ੍ਰਦਰਸ਼ਨ, ਜਿਸ ਕਰਕੇ ਤਣਾਅ ਹੋਰ ਵੀ ਜ਼ਿਆਦਾ ਵਧ ਗਿਆ, ਮੰਦਰ ਵਿੱਚ ਪ੍ਰਦਰਸ਼ਨਕਾਰੀਆਂ ਦੇ ਸਮੂਹਾਂ ਵਿਚਕਾਰ ਹਿੰਸਕ ਝੜਪਾਂ ਤੋਂ ਇੱਕ ਦਿਨ ਬਾਅਦ ਹੋਇਆ, ਜਿਸ ਨਾਲ ਪੁਲਿਸ ਨੇ ਆਪਣੀ ਜਨਤਕ ਆਰਡਰ ਯੂਨਿਟ ਨੂੰ ਤਾਇਨਾਤ ਕੀਤਾ ਅਤੇ ਖੇਤਰ ਨੂੰ ਖਾਲੀ ਕਰਨ ਲਈ ਕਿਹਾ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਪਿਛਲੀ ਹਿੰਸਾ ਦੇ ਕਾਰਨ ਪ੍ਰਦਰਸ਼ਨਕਾਰੀਆਂ ਨੇ ਹਿੰਦੂ ਸਭਾ ਮੰਦਰ ਅਤੇ ਨੇੜਲੇ ਗੁਰਦੁਆਰੇ ਦੋਵਾਂ ਦੇ ਬਾਹਰ ਝੜਪਾਂ ਦੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਸੀ। ਜਿਸ ਵਿੱਚ ਮੰਦਿਰ ਦੀ ਵੀਡੀਓ ਫੁਟੇਜ ਵਿੱਚ ਪ੍ਰਦਰਸ਼ਨਕਾਰੀਆਂ ਨੇ ਖਾਲਿਸਤਾਨ ਪੱਖੀ ਬੈਨਰ ਫੜੇ ਹੋਏ ਸੀ। ਅਤੇ ਉਸ ਮਾਮਲੇ ਵਿੱਚ ਗ੍ਰਿਫਤਾਰੀਆਂ ਤੋਂ ਬਾਅਦ ਹੁਣ ਭਾਰਤ ਦੇ ਝੰਡੇ ਫੜ ਕੇ ਲੋਕ ਸੜਕਾਂ ਤੇ ਉੱਤਰ ਆਏ ਜਿਨ੍ਹਾਂ ਨੇ ਸਿੱਖਾਂ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਹਥਿਆਰਾਂ ਸਮੇਤ ਕਈ ਧਮਕੀਆਂ ਵੀ ਦਿੱਤੀਆਂ। ਸਾਹਮਣੇ ਆਈਆਂ ਵੀਡਿਓਸ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਆਂਉਦੇ-ਜਾਂਦੇ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਕਈਆਂ ਨੇ ਭਾਰਤ ਤੋਂ ਆਰਮੀ ਬੁਲਵਾ ਕੇ ਕੈਨੇਡਾ ਵਿੱਚ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਢੇਹ-ਢੇਰੀ ਕਰਨ ਦੇ ਨਾਅਰੇ ਵੀ ਲਾਏ।ਇਸ ਦੌਰਾਨ ਬਰੈਂਪਟਨ ਦੇ ਮੇਅਰ ਨੇ ਸ਼ਾਂਤਮਈ ਹੱਲ ਲਈ ਸਾਰਿਆਂ ਨੂੰ ਸੱਦਾ ਦਿੱਤਾ ਅਤੇ ਪੂਜਾ ਸਥਾਨਾਂ ਦੇ ਨੇੜੇ ਵਿਰੋਧ ਪ੍ਰਦਰਸ਼ਨ ਨਾ ਕਰਨ ਲਈ ਕਿਹਾ। ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਲੋਕਾਂ ਨੂੰ ਡਰਾਉਣ ਜਾਂ ਹਿੰਸਾ ਤੋਂ ਬਿਨਾਂ ਲੋਕਾਂ ਨੂੰ ਪੂਜਾ ਸਥਾਨ ਤੇ ਆ ਕੇ ਪੂਜਾ ਕਰਨੀ ਚਾਹੀਦੀ ਹੈ। ਕਾਬਿਲੇਗੌਰ ਹੈ ਕਿ ਕੈਨੇਡਾ ਵਿੱਚ ਸਿੱਖ ਕਾਰਕੁਨਾਂ ‘ਤੇ ਕਥਿਤ ਹਮਲਿਆਂ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਵਿਚਾਲੇ ਵਧਦੇ ਕੂਟਨੀਤਕ ਤਣਾਅ ਦੇ ਵਿਚਕਾਰ, ਬਰੈਂਪਟਨ ਦੇ ਅਧਿਕਾਰੀ ਧਾਰਮਿਕ ਸਥਾਨਾਂ ਦੇ ਨੇੜੇ ਵਿਰੋਧ ਪ੍ਰਦਰਸ਼ਨਾਂ ‘ਤੇ ਪਾਬੰਦੀ ਲਗਾਉਣ ਲਈ ਇੱਕ ਉਪ-ਨਿਯਮ ‘ਤੇ ਵਿਚਾਰ ਕਰ ਰਹੇ ਹਨ

Related Articles

Leave a Reply