BTV BROADCASTING

ਕੈਨੇਡਾ ‘ਚ ਖਾਲਿਸਤਾਨੀਆਂ ਦਾ ਹਿੰਦੂ ਮੰਦਰ ‘ਤੇ ਹਮਲਾ: ਸ਼ਰਧਾਲੂਆਂ ਨੂੰ ਡੰਡਿਆਂ ਨਾਲ ਕੁੱਟਿਆ

ਕੈਨੇਡਾ ‘ਚ ਖਾਲਿਸਤਾਨੀਆਂ ਦਾ ਹਿੰਦੂ ਮੰਦਰ ‘ਤੇ ਹਮਲਾ: ਸ਼ਰਧਾਲੂਆਂ ਨੂੰ ਡੰਡਿਆਂ ਨਾਲ ਕੁੱਟਿਆ

ਵੀਡੀਓ ਹੋਈ ਵਾਇਰਲ; ਭਾਰਤੀ ਦੂਤਘਰ ਨੇ ਕਿਹਾ- ਹਿੰਸਾ ਜਾਣਬੁੱਝ ਕੇ ਕੀਤੀ ਗਈ ਸੀ

ਕੈਨੇਡਾ ਦੇ ਬਰੈਂਪਟਨ ‘ਚ ਐਤਵਾਰ ਨੂੰ ਇਕ ਹਿੰਦੂ ਮੰਦਰ ‘ਚ ਆਏ ਲੋਕਾਂ ‘ਤੇ ਖਾਲਿਸਤਾਨੀ ਸਮਰਥਕਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਦੇ ਹੱਥਾਂ ਵਿੱਚ ਖਾਲਿਸਤਾਨੀ ਝੰਡੇ ਸਨ। ਉਨ੍ਹਾਂ ਨੇ ਮੰਦਰ ‘ਚ ਮੌਜੂਦ ਲੋਕਾਂ ‘ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਇਸ ਮਾਮਲੇ ਤੇ ਆਪਣੀ ਪ੍ਰਤਿਕਿਰਿਆ ਦਿੰਦੇ ਕੇਂਦਰੀ ਰਾਜ ਰੇਲਵੇ ਅਤੇ ਖਾਦ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਖਵਾਦੀਆਂ ਅਤੇ ਖਾਲਿਸਤਾਨੀਆਂ ਨਾਲ ਮਿਲੇ ਹੋਏ ਹਨ। ਟਰੂਡੋ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਮਾਹੌਲ ਖਰਾਬ ਕਰਨ ਵਾਲੀ ਭੀੜ ਨੂੰ ਸਮਰਥਨ ਕਰਦੇ ਹਨ। ਉਹਨਾਂ ਕਿਹਾ ਕਿ ਭਾਰਤ ਦੀ ਸਰਕਾਰ ਇਹਨਾਂ ਲੋਕਾਂ ਅਤੇ ਕੈਨੇਡਾ ਦੀ ਸਰਕਾਰ ਨਾਲ ਬੜੀ ਸਖਤੀ ਦੇ ਨਾਲ ਨਜਿਠਣ ਲਈ ਤਿਆਰ ਹੈ।

Related Articles

Leave a Reply