BTV BROADCASTING

ਨਜਾਇਜ ਕਬਜ਼ਿਆਂ ਤੇ ਨਗਰ ਨਿਗਮ ਨੇ ਚਲਾਇਆ ਪੀਲਾ ਪੰਜਾ

ਨਜਾਇਜ ਕਬਜ਼ਿਆਂ ਤੇ ਨਗਰ ਨਿਗਮ ਨੇ ਚਲਾਇਆ ਪੀਲਾ ਪੰਜਾ

ਰੇਲਵੇ ਸਟੇਸ਼ਨ ਨੇੜੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਫੁੱਟਪਾਥ ਤੇ ਕੀਤੇ ਗਏ ਸਨ ਨਾਜਾਇਜ਼ ਕਬਜ਼ੇ

ਅਦਾਲਤ ਵਿੱਚੋਂ ਕੇਸ ਜਿੱਤਣ ਤੋਂ ਬਾਅਦ ਨਗਰ ਨਿਗਮ ਅਧਿਕਾਰੀਆਂ ਵੱਲੋਂ ਕੀਤਾ ਗਿਆ ਵੱਡਾ ਐਕਸ਼ਨ

ਬਠਿੰਡਾ ਦੇ ਰੇਲਵੇ ਜੰਕਸ਼ਨ ਨੇੜੇ ਮਾਲ ਰੋਡ ਜੀ ਫੁੱਟਪਾਥ ਤੇ ਨਜਾਇਜ਼ ਕਬਜ਼ੇ ਕਰ ਕਾਰੋਬਾਰ ਕਰਨ ਵਾਲੇ ਲੋਕਾਂ ਤੇ ਕਾਰਵਾਈ ਕਰਦੇ ਅੱਜ ਨਗਰ ਨਿਗਮ ਵੱਲੋਂ ਪੀਲਾ ਪੰਜਾਬ ਚਲਾਇਆ ਗਿਆ ਵੱਡੀ ਗਿਣਤੀ ਵਿੱਚ ਪੁਲਿਸ ਬਲ ਲੈ ਕੇ ਪਹੁੰਚੇ ਨਗਰ ਨਿਗਮ ਅਧਿਕਾਰੀਆਂ ਵੱਲੋਂ ਕਬਜ਼ਾਧਾਰੀਆਂ ਨੂੰ ਦੋ ਘੰਟੇ ਦਾ ਸਮਾਂ ਦਿੱਤਾ ਗਿਆ ਅਤੇ ਆਪਣਾ ਸਮਾਨ ਚੁੱਕਣ ਦੀ ਹਦਾਇਤ ਦਿੱਤੀ ਗਈ ਇਸ ਦੌਰਾਨ ਕੁਝ ਦੁਕਾਨਦਾਰਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਜੇਸੀਬੀ ਮਸ਼ੀਨ ਨਾਲ ਨਜਾਇਜ਼ ਕਬਜ਼ੇ ਹਟਾਏ ਗਏ ਇਸ ਮੌਕੇ ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹਨਾਂ ਕਬਜ਼ਾਧਾਰੀਆਂ ਨੂੰ ਪਹਿਲਾਂ ਹੀ ਨੋਟਿਸ ਦੇ ਦਿੱਤਾ ਗਿਆ ਸੀ ਅਦਾਲਤ ਵਿੱਚੋਂ ਕੇਸ ਜਿੱਤਣ ਉਪਰੰਤ ਅੱਜ ਉਹਨਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਕੁਝ ਲੋਕਾਂ ਦੇ ਵਿਰੋਧ ਕੀਤੇ ਜਾਣ ਤੇ ਬੋਲਦਿਆਂ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਹੀ ਨਜਾਇਜ਼ ਕਬਜ਼ਿਆਂ ਸਬੰਧੀ ਨੋਟਿਸ ਦਿੱਤਾ ਗਿਆ ਸੀ ਅਤੇ ਹੁਣ ਵੀ ਸਮਾਂ ਦਿੱਤਾ ਗਿਆ ਹੈ ਕਿ ਜਿਸ ਵਿਅਕਤੀ ਨੇ ਆਪਣਾ ਸਮਾਨ ਚੁੱਕਣਾ ਹੈ ਉਹ ਚੁੱਕ ਸਕਦਾ ਹੈ। ਫਿਲਹਾਲ ਉਹਨਾਂ ਵੱਲੋਂ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕਾਰਵਾਈ ਕੀਤੀ ਜਾ ਰਹੀ ਹੈ

ਵਾਈਟ ਅਕਸ਼ੇ ਜਿੰਦਲ ਬਿਲਡਿੰਗ ਇੰਸਪੈਕਟਰ

ਪੁਲਿਸ ਅਧਿਕਾਰੀ ਏਐਸਆਈ ਰਜੀਵ ਕੁਮਾਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਅੱਜ ਪੁਲਿਸ ਵੱਲੋਂ ਲੈ ਕੇ ਮਾਰ ਰੋਡ ਉੱਪਰ ਸਥਿਤ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ ਉਹਨਾਂ ਕਿਹਾ ਕਿ ਅਦਾਲਤੀ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਨਗਰ ਨਿਗਮ ਦੀ ਇਸ ਕਾਰਵਾਈ ਵਿੱਚ ਸਹਿਯੋਗ ਦੇਣ

Related Articles

Leave a Reply