ਆਸਟ੍ਰੇਲੀਆਈ ਸਕੂਲ ਵਿੱਚ ਵਾਪਰਿਆ ਦਰਦਨਾਕ ਹਾਦਸਾ, ਸਕੂਲ ਦੀ ਫੈਨਸ ਦੇ ਨਾਲ ਕ੍ਰੈਸ਼ ਹੋਈ ਇੱਕ ਔਰਤ ਦੀ ਕਾਰ, 1 ਬੱਚੇ ਦੀ ਮੌਤ, 4 ਜ਼ਖ਼ਮੀ। ਆਸਟ੍ਰੇਲੀਆ ਪੁਲਿਸ ਨੇ ਮੈਲਬੋਰਨ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਪਣੇ ਬੱਚੇ ਨੂੰ ਸਕੂਲ ਤੋਂ ਵਾਪਸ ਲਿਜਾ ਰਹੀ ਇੱਕ ਮਾਂ, ਜਿਸ ਦੀ ਕਾਰ ਸਕੂਲ ਦੀ ਫੈਨਸ ਵਿੱਚ ਜਾ ਟਕਰਾਈ, ਉਸ ਨਾਲ ਬੱਚੇ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ 40 ਸਾਲਾ ਦੀ ਔਰਤ ਜਿਸ ਨੇ ਔਬਰਨ ਸਾਊਥ ਪ੍ਰਾਇਮਰੀ ਸਕੂਲ ਤੋਂ ਆਪਣੇ ਬੱਚੇ ਨੂੰ ਪਿੱਕ ਕਰ ਲਿਆ ਸੀ। ਉਹ ਬਾਹਰ ਸੜਕ ‘ਤੇ ਯੂ-ਟਰਨ ਲੈ ਰਹੀ ਸੀ ਜਦੋਂ ਉਸ ਦੀ ਕਾਰ ਇੱਕ ਫੈਨਸ ਵਿੱਚ ਅਤੇ ਇੱਕ ਆਉਟਸਾਈਡ ਮੇਜ਼ ਨਾਲ ਟਕਰਾ ਗਈ ਜਿੱਥੇ ਪੰਜ ਬੱਚੇ ਬੈਠੇ ਹੋਈ ਸੀ। ਇੱਕ ਪੁਲਿਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ 11 ਸਾਲਾ ਮੁੰਡੇ ਨੂੰ ਇਸ ਹਾਦਸੇ ਵਿੱਚ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਮੌਕੇ ਤੇ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ।ਪੁਲਿਸ ਨੇ ਦੱਸਿਆ ਕਿ ਦੋ ਕੁੜੀਆਂ, ਜਿਨ੍ਹਾਂ ਦੀ ਉਮਰ 11 ਸਾਲ, ਇੱਕ 10 ਸਾਲ ਦੀ ਕੁੜੀ ਅਤੇ ਇੱਕ 10 ਸਾਲ ਦੇ ਮੁੰਡੇ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ।ਪੁਲਿਸ ਨੇ ਦੱਸਿਆ ਕਿ ਡਰਾਈਵਰ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਹਿਰਾਸਤ ‘ਚ ਰੱਖਿਆ ਗਿਆ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਸ ਘਟਨਾ ਦੌਰਾਨ ਨਾ ਤਾਂ ਉਹ ਅਤੇ ਨਾ ਹੀ ਉਸਦੇ ਨਾਲ ਬੈਠਾ ਬੱਚਾ ਜ਼ਖਮੀ ਹੋਇਆ।