ਬਰੈਂਪਟਨ ‘ਚ ਪੰਜਾਬੀ ਔਰਤ, ਦੋ ਪੁੱਤਰਾਂ ਸਮੇਤ 5 ‘ਤੇ ਬੰਦੂਕ, ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਦੋਸ਼। ਬਰੈਂਪਟਨ ਵਿੱਚ ਪੀਲ ਰੀਜਨਲ ਪੁਲਿਸ ਦੀ ਵੱਡੀ ਕਾਰਵਾਈ ਵਿੱਚ ਇੱਕ 61 ਸਾਲਾ ਦੀ ਔਰਤ ਅਤੇ ਉਸਦੇ ਦੋ ਪੁੱਤਰਾਂ ਸਮੇਤ ਪੰਜ ਲੋਕਾਂ ਤੇ ਕਈ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ। ਦੱਸਦਈਏ ਕਿ ਇਹ ਦੋਸ਼ ਪੀਲ ਰੀਜਨਲ ਪੁਲਿਸ ਦੁਆਰਾ ਬੰਦੂਕ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਤੋਂ ਬਾਅਦ ਸਾਹਮਣੇ ਆਏ ਹਨ।ਪੁਲਿਸ ਮੁਤਾਬਕ ਇਸ ਪ੍ਰੋਜੈਕਟ ਦਾ ਨਾਮ ਸਲੇਜ ਹੈਮਰ ਹੈ ਜਿਸ ਵਿੱਚ ਜਾਂਚ ਉਦੋਂ ਸ਼ੁਰੂ ਹੋਈ ਜਦੋਂ ਉਨ੍ਹਾਂ ਨੇ ਇੱਕ ਕਾਰ ਨੂੰ ਰੋਕਿਆ ਅਤੇ ਇੱਕ 20 ਸਾਲਾ ਵਿਅਕਤੀ ਨੂੰ ਬੰਦੂਕ ਨਾਲ ਸਬੰਧਤ ਦੋਸ਼ਾਂ ਲਈ ਗ੍ਰਿਫਤਾਰ ਕੀਤਾ।ਜਿਸ ਤੋਂ ਬਾਅਦ ਸ਼ੱਕੀ ਵਿਅਕਤੀ ਦੇ ਗਿੱਟੇ ਦੇ ਮਾਨੀਟਰ ਲਾ ਕੇ ਉਸ ਨੂੰ ਛੱਡਣ ਤੋਂ ਬਾਅਦ, ਜਾਸੂਸ ਕੇਸ ਦੀ ਜਾਂਚ ਕਰਦੇ ਰਹੇ।ਇਸ ਦੌਰਾਨ ਪੁਲਿਸ ਨੇ ਇਸ ਵਿਅਕਤੀ ਅਤੇ ਹੋਰਾਂ ਵਿਚਕਾਰ ਸਬੰਧਾਂ ਦਾ ਪਤਾ ਲਗਾਇਆ, ਜਿਨ੍ਹਾਂ ਦੇ ਡਰੱਗ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦਾ ਵੀ ਸ਼ੱਕ ਹੈ।ਸਤੰਬਰ 2024 ਵਿੱਚ, ਪੁਲਿਸ ਨੇ ਬਰੈਂਪਟਨ ਵਿੱਚ ਤਿੰਨ ਘਰਾਂ, ਵਾਟਰਲੂ ਵਿੱਚ ਇੱਕ ਅਤੇ ਕੈਲੇਡਨ ਵਿੱਚ ਇੱਕ ਸਟੋਰੇਜ ਸਹੂਲਤ ਦੀ ਤਲਾਸ਼ੀ ਲਈ।ਜਿਥੇ ਉਨ੍ਹਾਂ ਨੂੰ ਕਥਿਤ ਤੌਰ ‘ਤੇ 11 ਬੰਦੂਕਾਂ, 900 ਤੋਂ ਵੱਧ ਗੋਲਾ ਬਾਰੂਦ, ਅਤੇ ਕੋਕੀਨ ਅਤੇ ਅਫੀਮ ਸਮੇਤ 20 ਹਜ਼ਾਰ ਡਾਲਰ ਦੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਮਿਲੇ। ਦੱਸਦਈਏ ਕਿ ਮੁਲਜ਼ਮਾਂ ਵਿੱਚ 61 ਸਾਲਾ ਦੀ ਔਰਤ ਨਰਿੰਦਰ ਨਾਗਰਾ ਅਤੇ ਉਸ ਦੇ ਦੋ ਪੁੱਤਰ 20 ਸਾਲਾ ਨਵਦੀਪ ਅਤੇ 22 ਸਾਲਾ ਰਵਨੀਤ ਨਾਗਰਾ ਸ਼ਾਮਲ ਹਨ ਜੋ ਕੀ ਸਾਰੇ ਬਰੈਂਪਟਨ ਦੇ ਰਹਿਣ ਵਾਲੇ ਹਨਅਤੇ ਦੋ ਹੋਰ ਜਿਨ੍ਹਾਂ ਵਿੱਚਾ 20 ਸਾਲਾ ਰਣਵੀਰ ਅੜੈਚ ਅਤੇ 21 ਸਾਲਾ ਪਵਨੀਤ ਨਾਹਲ ਸ਼ਾਮਲ ਹਨ। ਇਹਨਾਂ ਪੰਜਾਂ ਨੂੰ ਹੁਣ 150 ਤੋਂ ਵੱਧ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।