ਲਿਬਰਲ ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ ਰਸਮੀ ਤੌਰ ‘ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਪਿਛਲੇ ਬੁੱਧਵਾਰ ਨੂੰ ਇੱਕ ਪੱਤਰ ਦੇ ਨਾਲ ਪਾਰਟੀ ਲੀਡਰ ਦੇ ਅਹੁਦੇ ਤੋਂ ਟਰੂਡੋ ਨੂੰ ਅਸਤੀਫਾ ਦੇਣ ਦੀ ਮੰਗ ਕੀਤੀ ਸੀ।
ਰਿਪੋਰਟ ਮੁਤਾਬਕ ਹੁਣ ਟਰੂਡੋ ਦੇ ਇਸ ਮੰਗ ਨੂੰ ਲੈ ਕੇ ਜਵਾਬ ਦੇਣ ਦੀ ਉਮੀਦ ਜਤਾਈ ਜਾ ਰਹੀ ਹੈ, ਪਰ ਦੱਸਦਈਏ ਕਿ ਉਹ ਪਹਿਲਾਂ ਹੀ ਪੱਤਰਕਾਰਾਂ ਨੂੰ ਦੱਸ ਚੁੱਕੇ ਹਨ ਕਿ ਉਹ ਆਪਣੀ ਭੂਮਿਕਾ ‘ਤੇ ਬਣੇ ਰਹਿਣ ਦਾ ਇਰਾਦਾ ਰੱਖਦੇ ਹਨ।
ਕਾਬਿਲੇਗੌਰ ਹੈ ਕਿ ਪੱਤਰ ‘ਤੇ ਦਸਤਖਤ ਕਰਨ ਵਾਲੇ 24 ਸੰਸਦ ਮੈਂਬਰ ਜ਼ਿਆਦਾਤਰ ਅਗਿਆਤ ਹਨ, ਅਤੇ ਇਹ ਅਸਪਸ਼ਟ ਹੈ ਕਿ ਉਨ੍ਹਾਂ ਦੇ ਅਗਲੇ ਕਦਮ ਕੀ ਹੋਣਗੇ।
ਇਸ ਦੌਰਾਨ, ਟਰੂਡੋ ਦੀ ਸਰਕਾਰ ਨੂੰ ਵਾਧੂ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬਲਾਕ ਕਬੇਕੁਆ ਨੇ ਕਾਨੂੰਨ ਦੇ ਦੋ ਮੁੱਖ ਹਿੱਸਿਆਂ ਨੂੰ ਪਾਸ ਕਰਨ ਲਈ ਅੱਜ ਤੱਕ ਦੀ ਸਮਾਂ-ਸੀਮਾ ਤੈਅ ਕੀਤੀ ਹੈ ਜਿਸ ਵਿੱਚ ਇੱਕ ਬਜ਼ੁਰਗਾਂ ਲਈ ਬੁਢਾਪਾ ਸੁਰੱਖਿਆ ਭੁਗਤਾਨ ਵਧਾਉਣ ਲਈ ਅਤੇ ਦੂਜਾ ਸਪਲਾਈ ਪ੍ਰਬੰਧਨ ਨੂੰ ਸਮਰਥਨ ਦੇਣ ਲਈ।
ਜ਼ਿਕਰਯੋਗ ਹੈ ਕਿ ਬਲਾਕ ਲੀਡਰ ਯੀਵਸ-ਫ੍ਰੈਂਸਵਾ ਬਲੈਂਕੇਟ ਨੇ ਪਹਿਲਾਂ ਤੋਂ ਹੀ ਚੇਤਾਵਨੀ ਦਿੱਤੀ ਹੈ ਕਿ ਕਾਰਵਾਈ ਕਰਨ ਵਿੱਚ ਅਸਫਲਤਾ, ਬਲਾਕ ਨੂੰ ਘੱਟ ਗਿਣਤੀ ਸਰਕਾਰ ਨੂੰ ਸੰਭਾਵੀ ਤੌਰ ‘ਤੇ ਹੇਠਾਂ ਲਿਆਉਣ ਲਈ ਹੋਰ ਵਿਰੋਧੀ ਪਾਰਟੀਆਂ ਨਾਲ ਵਿਚਾਰ ਵਟਾਂਦਰੇ ਦੀ ਸ਼ੁਰੂਆਤ ਕਰਨ ਲਈ ਮਜਬੂਰ ਕਰ ਸਕਦੀ ਹੈ।