BTV BROADCASTING

ਦੇਰ ਰਾਤ ਸੰਗਰੂਰ ਵਿੱਚ ਹੋਇਆ ਭਿਆਨਕ ਸੜਕ ਹਾਦਸਾ,, ਦੋ ਪੁਰਾਣੇ ਨੌਜਵਾਨ ਦੋਸਤਾਂ ਦੀ ਹੋਈ ਮੌਤ ਇੱਕ ਗੰਭੀਰ ਜ਼ਖਮੀ

ਦੇਰ ਰਾਤ ਸੰਗਰੂਰ ਵਿੱਚ ਹੋਇਆ ਭਿਆਨਕ ਸੜਕ ਹਾਦਸਾ,, ਦੋ ਪੁਰਾਣੇ ਨੌਜਵਾਨ ਦੋਸਤਾਂ ਦੀ ਹੋਈ ਮੌਤ ਇੱਕ ਗੰਭੀਰ ਜ਼ਖਮੀ

ਰਾਤ ਤਕਰੀਬਨ 1 ਵਜੇ ਸੰਗਰੂਰ ਸ਼ਹਿਰ ਦੀ ਕਿਲਾ ਮਾਰਕੀਟ ਤੋਂ ਆਪਣੀ ਦੁਕਾਨ ਬੰਦ ਕਰਕੇ ਲਵਦੀਪ ਆਪਣੇ 2 ਦੋਸਤਾਂ ਨਾਲ ਘਰ ਵੱਲ ਜਾ ਰਹੇ ਸਨ,, ਅਵਾਰਾ ਪਸ਼ੂ ਅੱਗੇ ਆਉਣ ਕਾਰਨ ਨਾਨਕਿਆਨਾ ਚੌਂਕ ਵਿੱਚ ਵੱਜੀ ਗੱਡੀ ਹੋਇਆ ਹਾਦਸਾ..

ਟੱਕਰ ਤੋਂ ਬਾਅਦ ਕੰਡਕਟਰ ਸੀਟ ਤੇ ਬੈਠਾ ਲਵਦੀਪ ਗਿਰਿਆ ਗੱਡੀ ਤੋਂ ਥੱਲੇ,, ਤੇ ਉਸ ਉੱਪਰ ਪਲਟ ਗਈ ਗੱਡੀ., 7 ਸਾਲਾ ਛੋਟੀ ਬੇਟੀ ਨੂੰ ਪਿੱਛੇ ਛੱਡ ਗਿਆ ਲਵਦੀਪ.. ਜਸਕਰਨ ਸੀ ਕੁਵਾਰਾ

ਮ੍ਰਿਤਕਾਂ ਵਿੱਚੋਂ ਲਵਦੀਪ ਦੇ ਭਰਾ ਨੇ ਸੰਗਰੂਰ ਸਰਕਾਰੀ ਹਸਪਤਾਲ ਤੇ ਲਗਾਏ ਇਲਜ਼ਾਮ,, ਲਵਦੀਪ ਹਸਪਤਾਲ ਲਿਆਉਣ ਤੱਕ ਜਿੰਦਾ ਸੀ ਅਗਰ ਉਸਨੂੰ ਮੌਕੇ ਤੇ ਸੰਭਾਲਦੇ ਤਾਂ ਬਚ ਸਕਦਾ ਸੀ..

ਪੁਲਿਸ ਨੇ ਪਰਿਵਾਰ ਦੇ ਬਿਆਨਾਂ ਤੇ 174 ਦੀ ਕੀਤੀ ਕਾਰਵਾਈ,…

ਸੰਗਰੂਰ ਦੇ ਵਿੱਚ ਬੀਤੀ ਰਾਤ ਸੰਗਰੂਰ ਦੇ ਨਾਨਕਿਆਂ ਦਾ ਚੌਂਕ ਦੇ ਵਿੱਚ ਉੱਪਰ ਵੱਡਾ ਭਿਆਨਕ ਸੜਕ ਹਾਦਸਾ ਹੋਇਆ ਹੈ ਜਿਸ ਦੇ ਵਿੱਚ ਦੋ ਪੁਰਾਣੇ ਦੋਸਤ ਆਪਣੇ ਜਾਨ ਗਵਾ ਬੈਠੇ ਅਤੇ ਤੀਸਰਾ ਗੰਭੀਰ ਜਖਮੀ ਹੋ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸੰਗਰੂਰ ਦੀ ਕਿਲਾ ਮਾਰਕੀਟ ਤੋਂ ਲਭਦੀਪ ਨਾਮ ਦਾ ਨੌਜਵਾਨ ਆਪਣੇ ਦੋ ਦੋਸਤਾਂ ਦੇ ਨਾਲ ਰਾਤ ਨੂੰ ਤਕਰੀਬਨ 1 ਵਜੇ ਆਪਣੀ ਦੁਕਾਨ ਬੰਦ ਕਰਕੇ ਆਪਣੇ ਪਿੰਡ ਵੱਲ ਜਾ ਰਿਹਾ ਸੀ ਰਸਤੇ ਦੇ ਵਿੱਚ ਅਵਾਰਾ ਪਸ਼ੂ ਆ ਜਾਂਦਾ ਜਿਸਦੇ ਕਾਰਨ ਗੱਡੀ ਦਾ ਸੰਤੁਲਨ ਵਿਗੜਨ ਦੇ ਕਾਰਨ ਉਸਦੀ ਗੱਡੀ ਨਾਨਕਿਆਂ ਨਾਲ ਚੌਂਕ ਦੇ ਵਿੱਚ ਜਾ ਕੇ ਵੱਜਦੀ ਆ ਜਿਸ ਦੇ ਨਾਲ ਲਵਦੀਪ ਜੋ ਕਿ ਕੰਡਕਟਰ ਸੀਟ ਦੇ ਉੱਪਰ ਬੈਠਾ ਸੀ ਉਹ ਗੱਡੀ ਤੋਂ ਥੱਲੇ ਗਿਰ ਜਾਂਦਾ ਹੈ ਅਤੇ ਉਸਦੇ ਉੱਪਰ ਗੱਡੀ ਪਲਟ ਜਾਂਦੀ ਹੈ ਅਤੇ ਮੌਕੇ ਤੇ ਉੱਪਰ ਡਰਾਈਵਰ ਲੜਕਾ ਜੋ ਜਸਕਰਨ ਹੈ ਉਸਦੀ ਵੀ ਮੌਤ ਹੋ ਜਾਂਦੀ ਹੈ ਅਤੇ ਲਵਦੀਪ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ। ਜਿੱਥੇ ਉਹ ਦਮ ਤੋੜ ਦਿੰਦਾ ਹੈ। ਅਤੇ ਤੀਸਰਾ ਦੋਸਤ ਗੰਭੀਰ ਜਖਮੀ ਹੈ ਜਿਸ ਨੂੰ ਅਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕੀਤਾ ਗਿਆ ਹੈ।

ਲਵਦੀਪ ਦੇ ਭਰਾ ਨੇ ਸਰਕਾਰੀ ਹਸਪਤਾਲ ਸੰਗਰੂਰ ਦੇ ਉੱਪਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਡਾਕਟਰਾਂ ਦੇ ਵੱਲੋਂ ਅਣਗਹਿਲੀ ਵਰਤੀ ਗਈ ਜਿਸ ਦੇ ਕਾਰਨ ਉਸਦੇ ਭਰਾ ਦੀ ਮੌਤ ਹੋਈ ਹੈ ਕਿਉਂਕਿ ਜਦੋਂ ਉਹ ਹਸਪਤਾਲ ਦੇ ਵਿੱਚ ਲਵਦੀਪ ਨੂੰ ਲੈ ਕੇ ਆਏ ਸਨ ਤਾਂ ਉਸਦੇ ਸਾਂ ਚੱਲਦੇ ਸਨ ਅਤੇ ਡਾਕਟਰਾਂ ਦੇ ਵੱਲੋਂ ਮੌਕੇ ਦੇ ਉੱਪਰ ਲਵਦੀਪ ਨੂੰ ਸੰਭਾਲਿਆ ਨਹੀਂ ਗਿਆ ਜਿਸ ਦੇ ਕਾਰਨ ਉਹ ਦਮ ਤੋੜ ਗਿਆ।

ਸੰਗਰੂਰ ਸਿਟੀ ਦੇ ਥਾਣਾ ਮੁਖੀ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਉੱਪਰ 174 ਦੀ ਕਾਰਵਾਈ ਕਰ ਦਿੱਤੀ ਗਈ ਹ ਮ੍ਰਿਤਕਾਂ ਦਾ ਪੋਸਟਮਾਰਟਮ ਹੋ ਰਿਹਾ ਹੈ ਅਤੇ ਪੂਰੇ ਮਾਮਲੇ ਦੇ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।

ਲਵਪ੍ਰੀਤ (35) ਜੋ ਕਿ ਸੰਗਰੂਰ ਦਾ ਰਹਿਣ ਵਾਲਾ ਸੀ ਆਪਣੇ ਪਿੱਛੇ ਸੱਤ ਸਾਲਾ ਬੇਟੀ ਨੂੰ ਛੱਡ ਗਿਆ
ਦੂਸਰਾ ਨੌਜਵਾਨ ਜਸਕਰਨ ਸਿੰਘ(23) ਜੋ ਬਰਨਾਲੇ ਦਾ ਰਹਿਣ ਵਾਲਾ ਸੀ।

Related Articles

Leave a Reply