ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਕਜ਼ਾਨ ‘ਚ 16ਵੇਂ ਬ੍ਰਿਕਸ ਸੰਮੇਲਨ ਨੂੰ ‘ਬਹੁਤ ਵਧੀਆ’ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਨ ਅਤੇ ਕਈ ਵਿਸ਼ਵ ਨੇਤਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ। ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਰੂਸ ਦੇ ਲੋਕਾਂ ਅਤੇ ਉਨ੍ਹਾਂ ਦੀ ਸਰਕਾਰ ਦਾ ਉਨ੍ਹਾਂ ਦੇ ਸੁਆਗਤ ਅਤੇ ਮਹਿਮਾਨਨਿਵਾਜ਼ੀ ਲਈ ਧੰਨਵਾਦ ਕੀਤਾ। ਉਨ੍ਹਾਂ ਨੇ X ਪਲੇਟਫਾਰਮ ‘ਤੇ ਰੂਸ ਦੀ ਆਪਣੀ ਯਾਤਰਾ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ। ਇੱਕ ਪੋਸਟ ਵਿੱਚ ਪੀਐਮ ਮੋਦੀ ਨੇ ਲਿਖਿਆ, “ਕਾਜ਼ਾਨ ਵਿੱਚ ਬ੍ਰਿਕਸ ਸੰਮੇਲਨ ਬਹੁਤ ਲਾਭਕਾਰੀ ਰਿਹਾ। ਮੈਨੂੰ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਨ ਅਤੇ ਕਈ ਵਿਸ਼ਵ ਨੇਤਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ। ਮੈਂ ਰਾਸ਼ਟਰਪਤੀ ਪੁਤਿਨ, ਰੂਸੀ ਲੋਕਾਂ ਅਤੇ ਸਰਕਾਰ ਦੀ ਮਹਿਮਾਨਨਿਵਾਜ਼ੀ ਲਈ ਧੰਨਵਾਦ ਕਰਦਾ ਹਾਂ।”