BTV BROADCASTING

ਖੇਡਾਂ ਵਤਨ ਪੰਜਾਬ ਦੀਆਂ ਸਿਲਵਰ ਮੈਡਲ ਜਿਤਣ ਵਾਲੀ ਨੇਹਾ ਸ਼ਰਮਾ ਵਲੋ ਅਜ ਅੰਮ੍ਰਿਤਸਰ ਪਹੁੰਚ

ਖੇਡਾਂ ਵਤਨ ਪੰਜਾਬ ਦੀਆਂ ਸਿਲਵਰ ਮੈਡਲ ਜਿਤਣ ਵਾਲੀ ਨੇਹਾ ਸ਼ਰਮਾ ਵਲੋ ਅਜ ਅੰਮ੍ਰਿਤਸਰ ਪਹੁੰਚ

ਅੰਮ੍ਰਿਤਸਰ:-ਖੇਡਾਂ ਵਤਨ ਪੰਜਾਬ ਦੀਆਂ ਵਿਚ ਵੇਟਲਿਫਟਿੰਗ ਵਿਚ ਸਿਲਵਰ ਮੈਡਲ ਜਿਤਣ ਵਾਲੀ ਨੇਹਾ ਸ਼ਰਮਾ ਵਲੋ ਅਜ ਅੰਮ੍ਰਿਤਸਰ ਪਹੁੰਚ ਜਿਥੇ ਪੰਜਾਬ ਸਰਕਾਰ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਉਥੇ ਹੀ ਆਪਣੇ ਕੋਚ ਵਲੋ ਟ੍ਰੈਨਿੰਗ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਦੀਆਂ ਧੀਆਂ ਕਿਸੇ ਨਾਲੋ ਕਟ ਨਹੀ ਅਤੇ ਜੋ ਪੁਰਾਣੇ ਵਿਚਾਰ ਰਗ ਮਹਿਲਾਵਾ ਨੂੰ ਅਜਿਹੇ ਕੰਪੀਟੀਸ਼ਨ ਨਹੀ ਖੇਡਣ ਦਿੰਦੇ ਅਤੇ ਮਹਿਲਾਵਾਂ ਦੀਆਂ ਅੰਦਰੂਨੀ ਸਮੱਸਿਆਵਾ ਦਾ ਹਵਾਲਾ ਦੇ ਗੁਮਰਾਹ ਕਰਦੇ ਹਨ ਮੈ ਉਹਨਾ ਨੂੰ ਕਹਿਣਾ ਚਾਹੁੰਦੀ ਹਾਂ ਕਿ ਅਜਿਹੀ ਕੋਈ ਵੀ ਗਲ ਨਹੀ ਹੈ ਅਤੇ ਝੂਠੇ ਕੁੜਪ੍ਰਚਾਰ ਤੋ ਬਚਣ ਦੀ ਲੋੜ ਹੈ।

ਉਹਨਾ ਆਪਣੀ ਇਸ ਖੇਡ ਯਾਤਰਾ ਦੋਰਾਨ ਜੀਤ ਦਾ ਤਮਗਾ ਹਾਸਿਲ ਕਰਨ ਤਕ ਦੇ ਸਫਰ ਤੇ ਚਾਨਣ ਪਾਉਦਿਆ ਦਸਿਆ ਕਿ ਉਹਨਾ ਦੇ ਸਟੂਡੈਂਟਸ ਅਤੇ ਕੋਚ ਹੈਰੀ ਵਲੋ ਕੀਤੀ ਹੋਸ਼ਲਾ ਹਫਜ਼ਾਈ ਦੇ ਚਲਦੇ ਅਜ ਮੈ ਇਹ ਮੈਡਲ ਜੀਤ ਕੇ ਅੰਮ੍ਰਿਤਸਰ ਪਹੁੰਚੀ ਹਾਂ ਜਿਥੇ ਪੰਜਾਬ ਸਰਕਾਰ ਵਲੋ ਖੇਡਾਂ ਵਤਨ ਪੰਜਾਬ ਦੀ ਵਰਗੇ ਉਪਰਾਲੇ ਕਰ ਯੂਥ ਨੂੰ ਐਕਟਿਵ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਥੇ ਹੀ ਮੇਰੇ ਪਰਿਵਾਰ ਦੇ ਸਹਿਯੋਗ ਨਾਲ ਮੈ ਇਹ ਮੁਕਾਮ ਹਾਸਿਲ ਕਰ ਪਾਈ ਹਾਂ ਅਤੇ ਭਵਿਖ ਵਿਚ ਵੀ ਖੇਡ ਜਗਤ ਵਿਚ ਹੋਰ ਮਿਹਨਤ ਕਰਾਂਗੀ।

ਇਸ ਸੰਬਧੀ ਕੋਚ ਹਰਮਿੰਦਰ ਸਿੰਘ ਹੈਰੀ ਨੇ ਦੱਸਿਆ ਕਿ ਸਾਡੇ ਜਿਮ ਦੇ ਮੁੰਡੀਆ ਦੇ ਨਾਲ ਨਾਲ ਕੁੜੀਆ ਵਲੋ ਵੀ ਪੂਰੀ ਮਿਹਨਤ ਇਹਨਾ ਖੇਡਾਂ ਦੀ ਤਿਆਰੀ ਲਈ ਕੀਤੀ ਹੈ ਅਤੇ ਹਰ ਜਿਲੇ ਦੇ ਬੱਚੇ ਸਿਲਵਰ ਅਤੈ ਗੋਲਡ ਮੈਡਲ ਜਿੱਤੇ ਜਿਸ ਨਾਲ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਅਤੇ ਆਪਣਾ ਤੇ ਇਹੋ ਸੁਪਨਾ ਹੈ ਕੀ ਬੱਚੇ ਨਸ਼ਿਆ ਨੂੰ ਛਡ ਖੇਡਾ ਵਲ ਲਗ ਵਡੀਆ ਮਲਾ ਮਾਰਨ ਅਤੇ ਆਪਣੇ ਪਰਿਵਾਰ ਅਤੇ ਸ਼ਹਿਰ ਦੇ ਨਾਲ ਨਾਲ ਦੇਸ਼ ਦਾ ਨਾਮ ਰੌਸ਼ਨ ਕਰਨ ਅਤੇ ਰੀਲਾਂ ਤੇ ਨੱਚਣਾ ਬੰਦ ਕਰਨ।

Related Articles

Leave a Reply