BTV BROADCASTING

ਭਾਰਤੀ ਤੇ ਚੀਨੀ ਸੈਨਿਕਾਂ ਦੀ ਵਾਪਸੀ ਸ਼ੁਰੂ

ਭਾਰਤੀ ਤੇ ਚੀਨੀ ਸੈਨਿਕਾਂ ਦੀ ਵਾਪਸੀ ਸ਼ੁਰੂ

25 ਅਕਤੂਬਰ 2024: ਪੂਰਬੀ ਲੱਦਾਖ ਸੈਕਟਰ ਦੇ ਡੇਮਚੋਕ ਅਤੇ ਡੇਪਸਾਂਗ ਤੋਂ ਭਾਰਤੀ ਅਤੇ ਚੀਨੀ ਸੈਨਿਕਾਂ ਦੀ ਵਾਪਸੀ ਸ਼ੁਰੂ ਹੋ ਗਈ ਹੈ। ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤਿਆਂ ਮੁਤਾਬਕ ਭਾਰਤੀ ਸੈਨਿਕਾਂ ਨੇ ਆਪਣੇ ਵਾਹਨ ਅਤੇ ਗੋਲਾ ਬਾਰੂਦ ਵਾਪਸ ਲਿਆਉਣਾ ਸ਼ੁਰੂ ਕਰ ਦਿੱਤਾ ਹੈ।

ਸ਼ੁੱਕਰਵਾਰ ਨੂੰ ਭਾਰਤੀ ਸੈਨਿਕਾਂ ਦੇ ਪਿੱਛੇ ਹਟਣ ਦੀ ਸੂਚਨਾ ਮਿਲੀ ਸੀ। ਸੈਨਿਕਾਂ ਨੂੰ ਉੱਥੇ ਤਾਇਨਾਤ ਕੀਤਾ ਗਿਆ ਸੀ, ਜਿੱਥੇ 2020 ਤੋਂ ਭਾਰਤ ਅਤੇ ਚੀਨ ਵਿਚਾਲੇ ਟਕਰਾਅ ਦੀ ਸਥਿਤੀ ਸੀ।

ਭਾਰਤ ਅਤੇ ਚੀਨ ਨੇ 21 ਅਕਤੂਬਰ ਨੂੰ ਗਸ਼ਤ ‘ਤੇ ਸਹਿਮਤੀ ਜਤਾਈ ਸੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਗਸ਼ਤ ਪ੍ਰਣਾਲੀ ਨੂੰ ਲੈ ਕੇ ਸਮਝੌਤਾ ਹੋਇਆ ਹੈ। ਇਹ ਮਈ 2020 (ਗਲਵਾਨ ਟਕਰਾਅ) ਤੋਂ ਪਹਿਲਾਂ ਦੀ ਸਥਿਤੀ ਨੂੰ ਵਾਪਸ ਲਿਆਏਗਾ।

ਮੀਡੀਆ ਰਿਪੋਰਟਾਂ ਮੁਤਾਬਕ 21 ਅਕਤੂਬਰ ਨੂੰ ਦੋਵਾਂ ਦੇਸ਼ਾਂ ਦੇ ਕੋਰ ਕਮਾਂਡਰਾਂ ਦੀ ਮੀਟਿੰਗ ਤੋਂ ਬਾਅਦ ਹੀ ਫ਼ੌਜਾਂ ਛੋਟੇ-ਛੋਟੇ ਗਰੁੱਪਾਂ ਵਿੱਚ ਪਿੱਛੇ ਹਟਣ ਲੱਗੀਆਂ ਸਨ।

Related Articles

Leave a Reply