ਬ੍ਰਿਟਿਸ਼ ਕੋਲੰਬੀਆ ਵਿਚ ਪਈਆਂ ਵੋਟਾਂ ਦੇ ਦੇਰ ਰਾਤ ਤੱਕ ਨਤੀਜਿਆਂ ਮੁਤਾਬਿਕ ਦੋਵੇੇ ਮੁੱਖ ਪਾਰਟੀਆਂ ਬੀ ਸੀ ਐਨ ਡੀ ਪੀ ਤੇ ਬੀ ਸੀ ਕੰਸਰਵੇਟਿਵ ਪਾਰਟੀ ਬਹੁਮਤ ਦੇ ਅੰਕੜੇ ਨੂੰ ਪਾਰ ਨਹੀ ਕਰ ਸਕੀਆਂ। ਬਹੁਤ ਹੀ ਫਸਵੀਂ ਟੱਕਰ ਵਿਚ ਬੀਸੀ ਐਨ ਡੀ ਪੀ ਨੂੰ 46 ਸੀਟਾਂ, ਬੀਸੀ ਕੰਸਰਵੇਟਿਵ ਨੂੰ 45 ਸੀਟਾਂ ਤੇ ਗਰੀਨ ਪਾਰਟੀ ਨੂੰ 2 ਸੀਟਾਂ ਮਿਲੀਆਂ ਹਨ। ਦੋ ਹਲਕਿਆਂ ਤੋਂ ਜਿਤ ਹਾਰ ਦਾ ਫਰਕ 100 ਵੋਟਾਂ ਦਾ ਘੱਟ ਰਹਿਣ ਕਾਰਣ ਇਹਨਾਂ ਦੀ ਗਿਣਤੀ ਦੁਬਾਰਾ ਹੋਵੇਗੀ। ਬੀਸੀ ਇਲੈਕਸ਼ਨ ਮੁਤਾਬਿਕ ਵੋਟਾਂ ਦੇ ਆਖਰੀ ਨਤੀਜੇ 26 ਅਕਤਬੂਰ ਨੂੰ ਜਾਰੀ ਕੀਤੇ ਜਾਣਗੇ ਤੇ ਉਦੋ ਤੱਕ ਬੀਸੀ ਦੇ ਲੋਕਾਂ ਨੂੰ ਨਵੀਂ ਸਰਕਾਰ ਦੀ ਉਡੀਕ ਕਰਨੀ ਹੋਵੇਗੀ।
ਸਰਕਾਰ ਬਣਾਉਣ ਲਈ ਬਹੁਮਤ ਲਈ 47 ਸੀਟਾਂ ਦੀ ਲੋੜ ਹੈ। ਬੀ ਸੀ ਐਨ ਡੀ ਪੀ ਨੇ 46 ਸੀਟਾਂ ਜਿੱਤੀਆਂ ਹਨ। ਉਮੀਦ ਕੀਤੀ ਜਾਂਦੀ ਹੈ ਕਿ ਉਹ ਬੀ ਸੀ ਗਰੀਨ ਦੀਆਂ 2 ਸੀਟਾਂ ਦੀ ਹਮਾਇਤ ਨਾਲ ਘੱਟ ਗਿਣਤੀ ਸਰਕਾਰ ਦਾ ਦਾਅਵਾ ਪੇਸ਼ ਕਰ ਸਕਦੀ ਹੈ। ਬੀਸੀ ਗਰੀਨ ਪਾਰਟੀ ਦੀ ਆਗੂ ਸੋਨੀਆ ਨੇ ਹਮਾਇਤ ਦੇ ਮੁੱਦੇ ਉਪਰ ਐਨ ਡੀ ਪੀ ਨੂੰ ਤਰਜੀਹ ਦੇਣ ਦੀ ਗੱਲ ਕਹੀ ਹੈ।