BTV BROADCASTING

ਹੈਦਰਾਬਾਦ ਦੇ ਪੱਬ ‘ਤੇ ਛਾਪਾ, 40 ਔਰਤਾਂ 140 ਗ੍ਰਿਫਤਾਰ

ਹੈਦਰਾਬਾਦ ਦੇ ਪੱਬ ‘ਤੇ ਛਾਪਾ, 40 ਔਰਤਾਂ 140 ਗ੍ਰਿਫਤਾਰ

ਹੈਦਰਾਬਾਦ, ਤੇਲੰਗਾਨਾ ਵਿੱਚ ਇੱਕ ਪੱਬ ਵਿੱਚ ਪੁਲਿਸ ਨੇ ਛਾਪਾ ਮਾਰ ਕੇ 140 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਬੰਜਾਰਾ ਹਿਲਜ਼ ਸਥਿਤ ਇਸ ਪੱਬ ਤੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ 40 ਔਰਤਾਂ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਸਨ। 

ਦੱਸਿਆ ਜਾ ਰਿਹਾ ਹੈ ਕਿ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਐਤਵਾਰ ਨੂੰ TOS ਪੱਬ ‘ਤੇ ਛਾਪਾ ਮਾਰਿਆ ਸੀ। ਇਸ ਤੋਂ ਬਾਅਦ ਪੱਬ ਨੂੰ ਸੀਲ ਕਰ ਦਿੱਤਾ ਗਿਆ। 20 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ‘ਚੋਂ ਅੱਧੀਆਂ ਔਰਤਾਂ ਹਨ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਵਿੱਚ ਪੱਬ ਮਾਲਕ ਅਤੇ ਡੀਜੇ ਸੰਚਾਲਕ ਵੀ ਸ਼ਾਮਲ ਹਨ। 

ਮੁਲਜ਼ਮਾਂ ਖ਼ਿਲਾਫ਼ ਧਾਰਾ 420, ਧਾਰਾ 290 (ਜਨਤਾ ਵਿੱਚ ਸ਼ਰਾਰਤ ਪੈਦਾ ਕਰਨਾ) ਅਤੇ ਧਾਰਾ 294 (ਅਸ਼ਲੀਲ ਗੀਤ ਅਤੇ ਹਰਕਤਾਂ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਕ ਰਿਪੋਰਟ ਮੁਤਾਬਕ ਇਹ ਛਾਪੇਮਾਰੀ ਮੁੱਖ ਤੌਰ ‘ਤੇ ਪੱਬ ‘ਚ ਅਸ਼ਲੀਲ ਡਾਂਸ ਦੀਆਂ ਸ਼ਿਕਾਇਤਾਂ ਕਾਰਨ ਹੋਈ ਹੈ। ਸ਼ਿਕਾਇਤ ਸੀ ਕਿ ਪੱਬ ਮਾਲਕਾਂ ਨੇ ਅਸ਼ਲੀਲ ਡਾਂਸ ਰਾਹੀਂ ਕਥਿਤ ਤੌਰ ‘ਤੇ ਮਰਦਾਂ ਨੂੰ ਲੁਭਾਉਣ ਅਤੇ ਪੱਬ ਦਾ ਮੁਨਾਫ਼ਾ ਵਧਾਉਣ ਲਈ ਵੱਖ-ਵੱਖ ਰਾਜਾਂ ਦੀਆਂ ਔਰਤਾਂ ਨੂੰ ਨੌਕਰੀ ‘ਤੇ ਰੱਖਿਆ ਸੀ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਕਾਰਵਾਈ ਤੋਂ ਪਹਿਲਾਂ ਪਬ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਲਈ ਨਿਗਰਾਨੀ ਹੇਠ ਰੱਖਿਆ ਗਿਆ ਸੀ। ਇਸ ਤੋਂ ਬਾਅਦ ਹੀ ਪੁਲਿਸ ਦੀ ਟੀਮ ਨੇ ਪੱਬ ‘ਤੇ ਛਾਪਾ ਮਾਰਿਆ। ਦੱਸ ਦਈਏ ਕਿ ਪਿਛਲੇ ਮਹੀਨੇ ਵੀ ਹੈਦਰਾਬਾਦ ਦੇ ਪੰਜ ਪੱਬਾਂ ‘ਤੇ ਇਸੇ ਤਰ੍ਹਾਂ ਦੀ ਛਾਪੇਮਾਰੀ ਕੀਤੀ ਗਈ ਸੀ। ਇਨ੍ਹਾਂ ਦੀ ਅਗਵਾਈ ਐਕਸਾਈਜ਼ ਇਨਫੋਰਸਮੈਂਟ ਵਿਭਾਗ ਦੇ ਮੁਖੀ ਵੀ.ਬੀ ਕਮਲਾਸਨ ਰੈਡੀ ਨੇ ਕੀਤੀ। ਜਿਨ੍ਹਾਂ ਪੱਬਾਂ ‘ਤੇ ਛਾਪੇਮਾਰੀ ਕੀਤੀ ਗਈ, ਉਨ੍ਹਾਂ ਵਿਚ ਸਰਲਿੰਗਮਪੱਲੀ ਵਿਚ ਕੋਰਮ ਕਲੱਬ ਅਤੇ ਜੁਬਲੀ ਹਿਲਸ ਵਿਚ ਬੇਬੀਲੋਨ ਸ਼ਾਮਲ ਹਨ। 

Related Articles

Leave a Reply