ਦਿੱਲੀ 19 ਅਕਤੂਬਰ 2024: ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਤੇ ਦਿੱਲੀ ਸਰਕਾਰ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਸ਼ੁੱਕਰਵਾਰ ਰਾਤ ਕਰੀਬ 8.16 ਵਜੇ ਤਿਹਾੜ ਤੋਂ ਬਾਹਰ ਲਿਆਂਦਾ ਗਿਆ। ਦੱਸ ਦੇਈਏ ਕਿ ਉਹਨਾਂ ਨੂੰ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ 872 ਦਿਨਾਂ ਤੱਕ ਜੇਲ੍ਹ ਵਿੱਚ ਰਹੇ।ਉਹਨਾਂ ਨੂੰ ਈਡੀ ਨੇ 30 ਮਈ 2022 ਨੂੰ ਗ੍ਰਿਫਤਾਰ ਕੀਤਾ ਸੀ।
ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਹੋਰ ‘ਆਪ’ ਵਰਕਰਾਂ ਨੇ ਜੇਲ੍ਹ ਦੇ ਬਾਹਰ ਸਤੇਂਦਰ ਜੈਨ ਦਾ ਸਵਾਗਤ ਕੀਤਾ। ਸਤੇਂਦਰ ਜੈਨ ਨੇ ਕਿਹਾ, ‘ਅਰਵਿੰਦ ਕੇਜਰੀਵਾਲ ਨੇ ਪਹਿਲਾਂ ਹੀ ਕਿਹਾ ਸੀ ਕਿ ਇਹ ਅੱਗ ਦਾ ਦਰਿਆ ਹੈ, ਤੁਹਾਨੂੰ ਇਸ ਵਿੱਚ ਤੈਰਨਾ ਪਵੇਗਾ, ਤੁਹਾਨੂੰ ਜੇਲ੍ਹ ਜ਼ਰੂਰ ਜਾਣਾ ਪਵੇਗਾ, ਯਾਦ ਰੱਖੋ। ਇਹ ਆਤਿਸ਼ੀ ਜੀ ਹਾਰਵਰਡ ਤੋਂ ਪੜ੍ਹ ਕੇ ਆਏ ਹਨ। ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਵੇਗਾ।
ਉਨ੍ਹਾਂ ਕਿਹਾ, ‘ਅਰਵਿੰਦ ਕੇਜਰੀਵਾਲ ਜਨਤਾ ਲਈ ਕੰਮ ਕਰਦੇ ਹਨ ਅਤੇ ਕੇਂਦਰ ਸਰਕਾਰ ਸਿਰਫ਼ ਦੋ ਲੋਕਾਂ ਲਈ ਕੰਮ ਕਰਦੀ ਹੈ। ਆਮ ਆਦਮੀ ਪਾਰਟੀ ਲੋਕਾਂ ਲਈ ਸੋਚਦੀ ਹੈ। ਅਸੀਂ ਆਪਣਾ ਕੰਮ ਛੱਡ ਕੇ ਰਾਜਨੀਤੀ ਵਿਚ ਆ ਗਏ।