ਏਅਰ ਇੰਡੀਆ ਦੇ ਮੁਸਾਫਰਾਂ ਨੂੰ ਕੀਤਾ ਗਿਆ ਏਅਰਲਿਫਟ, ਬੰਬ ਦੀ ਧਮਕੀ ਤੋਂ ਬਾਅਦ ਕੈਨੇਡਾ ਵਿੱਚ ਹੋਈ ਸੀ ਐਮਰਜੈਂਸੀ ਲੈਂਡਿੰਗ।ਨਵੀਂ ਦਿੱਲੀ ਤੋਂ ਸ਼ਿਕਾਗੋ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਬੰਬ ਦੀ ਧਮਕੀ ਤੋਂ ਬਾਅਦ ਬੀਤੇ ਮੰਗਲਵਾਰ ਸਵੇਰੇ ਨਿਉਨਾਵਿਊਟ ਦੇ ਅਕਾਲੁਇਟ ਵੱਲ ਮੋੜ ਦਿੱਤਾ ਗਿਆ ਸੀ।ਦੱਸਦਈਏ ਕਿ ਹੁਣ 211 ਯਾਤਰੀਆਂ ਨੂੰ ਲੈ ਕੇ ਜਾਣ ਵਾਲੀ ਇਸ ਉਡਾਣ ਨੂੰ ਸਾਵਧਾਨੀ ਦੇ ਤੌਰ ‘ਤੇ ਰੀਡਾਇਰੈਕਟ ਕੀਤਾ ਗਿਆ, ਜਿਥੇ ਕੈਨੇਡੀਅਨ ਅਧਿਕਾਰੀਆਂ ਅਤੇ ਰਾਇਲ ਕੈਨੇਡੀਅਨ ਏਅਰ ਫੋਰਸ ਨੇ ਸ਼ਿਕਾਗੋ ਵਿੱਚ ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਉਹਨਾਂ ਦੀ ਅੰਤਿਮ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਸਹਾਇਤਾ ਲਈ ਕਦਮ ਚੁੱਕਿਆ।ਰਿਪੋਰਟ ਮੁਤਾਬਕ ਅਕਾਲੁਇਟ ਦੀਆਂ ਸੀਮਤ ਸੁਵਿਧਾਵਾਂ ਦੇ ਕਾਰਨ, ਕੈਨੇਡੀਅਨ ਸਰਕਾਰ ਨੇ ਅਚਾਨਕ ਸਟਾਪ ਨੂੰ ਅਨੁਕੂਲ ਕਰਨ ਲਈ ਫੌਜੀ ਸਰੋਤਾਂ ਦੀ ਵਰਤੋਂ ਦਾ ਅਧਿਕਾਰ ਦਿੱਤਾ।ਇਸ ਦੌਰਾਨ ਏਅਰ ਇੰਡੀਆ ਨੇ ਸਥਿਤੀ ਨਾਲ ਨਜਿੱਠਣ ਲਈ ਰਾਇਲ ਕੈਨੇਡੀਅਨ ਏਅਰ ਫੋਰਸ, ਕੈਨੇਡੀਅਨ ਅਧਿਕਾਰੀਆਂ ਅਤੇ ਅਕਾਲੁਇਟ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਨ੍ਹਾਂ ਦੇ ਸਹਿਯੋਗ ਅਤੇ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ।ਏਅਰਲਾਈਨ ਨੇ ਇਹ ਨੋਟ ਕਰਦੇ ਹੋਏ ਬਿਆਨ ਦਿੱਤਾ ਕਿ ਕਈ ਹਾਲੀਆ ਧਮਕੀਆਂ, ਧੋਖਾਧੜੀ ਵਾਲੀਆਂ ਸੀ ਅਤੇ ਜਨਤਾ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸਾਵਧਾਨੀ ਵਰਤ ਰਹੇ ਹਨ।ਦੱਸਦਈਏ ਕਿ ਯਾਤਰੀਆਂ ਨੂੰ ਅਕਾਲੁਇਟ ਤੋਂ ਸੁਰੱਖਿਅਤ ਰੂਪ ਨਾਲ ਏਅਰਲਿਫਟ ਕੀਤਾ ਗਿਆ,ਅਤੇ ਉਨ੍ਹਾਂ ਨੂੰ ਬੀਤੇ ਦਿਨ ਸ਼ਿਕਾਗੋ ਪਹੁੰਚਾ ਦਿੱਤਾ ਗਿਆ।